ਅਨੀਤਾ ਲੇਰਚੇ ਦਾ ਸਿੱਖ ਭਗਤੀ ਸੰਗੀਤ ਸੁਣ ਕੇ ਮੰਤਰਮੁਗਧ ਹੋਏ ਭਾਰਤੀ ਰਾਜਦੂਤ ਤਰਨਜੀਤ ਸੰਧੂ

Monday, Jun 13, 2022 - 11:24 AM (IST)

ਅਨੀਤਾ ਲੇਰਚੇ ਦਾ ਸਿੱਖ ਭਗਤੀ ਸੰਗੀਤ ਸੁਣ ਕੇ ਮੰਤਰਮੁਗਧ ਹੋਏ ਭਾਰਤੀ ਰਾਜਦੂਤ ਤਰਨਜੀਤ ਸੰਧੂ

ਜਲੰਧਰ (ਇੰਟਰਨੈਸ਼ਨਲ ਡੈਸਕ)-ਇੰਡੀਆਨਾ ਗਲੋਬਲ ਇਕੋਨਾਮਿਕ ਸਮਿਟ ਦੌਰਾਨ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇੰਡੀਆਨਾ ਇੰਡੀਆ ਬਿਜਨੈੱਸ ਕੌਂਸਲ, ਇੰਟਰਨੈਸ਼ਨਲ ਮਾਰਕੀਟਪਲੇਸ ਕੋਏਲਿਸ਼ਨ ਇੰਡੀਆ ਐਸੋਸੀਏਸ਼ਨ ਆਫ ਇੰਡੀਆਨਾਪੋਲਿਸ ਅਤੇ ਇੰਡੀਆਨਾਪੋਲਿਸ ਹੈ ਦਰਾਬਾਦ ਸਿਸਟਰ ਸਿਟੀ ਕਮੇਟੀ ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ਵਿਚ ਵੀ ਹਿੱਸਾ ਲਿਆ।

ਇਸ ਮੌਕੇ ਉਨ੍ਹਾਂ ਨੇ ਡੇਨਮਾਰਕ ਦੀ ਮਸ਼ਹੂਰ ਗਾਇਕਾ ਅਨੀਤਾ ਲੇਰਚੇ ਵੱਲੋਂ ਸਿੱਖ ਭਗਤੀ ਸੰਗੀਤ ਦਾ ਇਕ ਅਦਭੁੱਤ ਗਾਇਨ ਪੇਸ਼ ਕੀਤਾ ਗਿਆ, ਜਿਸ ਨੂੰ ਸੁਣ ਕੇ ਤਰਨਜੀਤ ਸੰਧੂ ਮੰਤਰਮੁਗਧ ਹੋ ਗਏ। ਉਨ੍ਹਾਂ ਨੇ ਲੇਰਚੇ ਦੇ ਗਾਇਕ ਦੀ ਸ਼ਲਾਘਾ ਵੀ ਕੀਤੀ। ਉਹ ਪੰਜਾਬੀ ਵਿਚ ਇਕੱਲੀ ਐਲਬਮ ਬਣਾਉਣ ਵਾਲੀ ਪੱਛਮ ਦੀ ਪਹਿਲੀ ਗੈਰ-ਏਸ਼ੀਆਈ ਔਰਤ ਹੈ। ਸੰਧੂ ਨੇ ਇਸ ਮੌਕੇ ’ਤੇ ਹਾਜ਼ਰ ਅਪ੍ਰਵਾਸੀ ਭਾਰਤੀਆਂ ਨੂੰ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਾਪਰਕ ਸਰਗਰਮੀਆਂ ਅਤੇ ਦੋਨੋਂ ਦੇਸ਼ਾਂ ਦੇ ਦੋਸਤੀ ਵਾਲੇ ਸਬੰਧਾਂ ’ਤੇ ਰੋਸ਼ਨੀ ਪਾਈ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ ਗਾਣਾ

ਕਈ ਖ਼ੇਤਰਾਂ ਵਿਚ ਇਕੱਠੇ ਕੰਮ ਕਰਨਗੇ ਦੋਨੋਂ ਦੇਸ਼
ਸੰਧੂ ਨੇ ਦੱਸਿਆ ਕਿ ਕਿਵੇਂ ਦੋਨੋਂ ਦੇਸ਼ ਵਿਗਿਆਨ, ਦਵਾਈਆਂ, ਵਪਾਰ ਅਤੇ ਵਿਨਿਯਮ, ਸਿੱਖਿਆ ਅਤੇ ਟੈਕਨਾਲੌਜੀ ਖੇਤਰ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੋ ਪ੍ਰਮੁੱਖ ਲੋਕਤਾਂਤਰਿਕ ਦੇਸ਼ਾਂ ਵਿਚਾਲੇ ਦੋਸਤੀ ਦੇ ਹੋਰ ਵਿਸਤਾਰ ਲਈ ਇਕ ਬਹੁਤ ਹੀ ਆਸ਼ਾਵਾਦੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਸਾਲ ਕਈ ਮੋਰਚਿਆਂ ’ਤੇ ਅਮਰੀਕਾ ਅਤੇ ਭਾਰਤ ਰਸਮੀ ਹਿਤ ਦੇ ਕਈ ਖੇਤਰਾਂ ਵਿਚ ਇਕੱਠੇ ਕੰਮ ਕਰਨਗੇ।
ਸਮਾਰੋਹ ਤੋਂ ਬਾਅਦ ਡਿਨਰ ਦਾ ਵੀ ਆਯੋਜਨ ਕੀਤਾ ਗਿਆ ਸੀ। ਅਮਰੀਕੀ ਸੀਨੇਟਰ ਟਾਡ ਜੰਗ, ਉਪ ਮੇਅਰ ਜੂਡਿਥ ਥਾਮਸ, ਇੰਡੀਆਨਾ ਦੇ ਕਈ ਵਿਧਾਇਕ, ਭਾਰਤ ਦੇ ਕੌਂਸਲੇਟ ਜਨਰਲ ਰਣਜੀਤ ਸਿੰਘ ਤੇ ਮੈਕਸੀਕੋ ਦੇ ਕੌਂਸਲ ਜਨਰਲ ਲੁਈਸ ਫ੍ਰੇਂਕੋ ਵੀ ਸਮਾਰੋਹ ਵਿਚ ਸ਼ਾਮਲ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਕੁਝ ਦਿਨ ਪਹਿਲਾਂ ਦੁਬਈ ਤੋਂ ਪਰਤੇ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News