ਲੇਹ ’ਚ ਸ਼ਹੀਦ ਹੋਏ ਜਵਾਨ ਤਰਨਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
Monday, Aug 21, 2023 - 06:27 PM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਲੱਦਾਖ ਦੇ ਲੇਹ ਜ਼ਿਲ੍ਹੇ ਵਿਚ ਫ਼ੌਜ ਦੀ ਗੱਡੀ ਡੂੰਘੀ ਖੱਡ ਵਿਚ ਡਿੱਗ ਜਾਣ ਕਾਰਨ ਸ਼ਹੀਦ ਹੋਏ 9 ਜਵਾਨਾਂ ਵਿਚੋਂ ਇਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਦੇ ਪਿੰਡ ਕਮਾਲੀ ਦੇ ਜ਼ਿਮੀਦਾਰ ਸੋਹੀ ਪਰਿਵਾਰ ਦਾ 23 ਸਾਲਾ ਜਵਾਨ ਤਰਨਦੀਪ ਸਿੰਘ ਸੀ। ਜਿਸ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਲਿਆਂਦੀ ਗਈ। ਜਿੱਥੇ ਸ਼ਹੀਦ ਨੂੰ ਸਲਾਮੀ ਦਿੱਤੀ ਗਈ ਅਤੇ ਸਰਕਾਰ, ਪ੍ਰਸ਼ਾਸਨ ਤੇ ਸਿਆਸੀ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਬਹੁਤ ਹੀ ਗਮਗੀਨ ਮਾਹੌਲ ਵਿਚ ਜ਼ਿਲ੍ਹੇ ਦੇ ਪਿੰਡ ਕਮਾਲੀ ਦੇ ਸ਼ਹੀਦ ਫੌਜੀ ਤਰਨਦੀਪ ਸਿੰਘ ਦੀਆਂ ਅੰਤਿਮ ਰਸਮਾਂ ਉਪਰੰਤ ਸਸਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਪਿੰਡਾਂ ਲਈ ਵੱਡਾ ਐਲਾਨ
ਇਸ ਮੌਕੇ ਸ਼ਹੀਦ ਦੇ ਪਿਤਾ ਕੇਵਲ ਸਿੰਘ ਤੇ ਮਾਤਾ ਪਲਵਿੰਦਰ ਕੌਰ ਤੇ ਇੱਕ ਛੋਟੀ ਭੈਣ ਨਵਦੀਪ ਕੌਰ ਤੇ ਸਮੁੱਚਾ ਪਰਿਵਾਰ ਸੋਗ ਗ੍ਰਸਤ ਸੀ। ਜਿਨ੍ਹਾਂ ਨੇ ਦੱਸਿਆ ਕਿ ਤਰਨਦੀਪ ਸਿੰਘ ਵਿਚ ਦੇਸ਼ ਲਈ ਸੇਵਾ ਦਾ ਭਰਪੂਰ ਜਜ਼ਬਾ ਸੀ। ਤਰਨਦੀਪ ਸਿੰਘ ਸਾਲ 2018 ਵਿਚ ਫੌਜ ’ਚ ਭਰਤੀ ਹੋਇਆ ਸੀ। ਸ਼ਹੀਦ ਦੇ ਪਿਤਾ ਕਿਸਾਨ ਹਨ, ਜੋ ਕਿ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਿਤਾ ਦੇ ਦੱਸਣ ਅਨੁਸਾਰ ਤਰਨਦੀਪ ਸਿੰਘ ਕੁਝ ਸਮਾਂ ਪਹਿਲਾਂ ਛੁੱਟੀ ’ਤੇ ਆਇਆ ਸੀ ਅਤੇ ਛੁੱਟੀ ਕੱਟਣ ਉਪਰੰਤ ਲੇਹ ਲੱਦਾਖ ਡਿਊਟੀ ’ਤੇ ਚਲਾ ਗਿਆ ਸੀ। ਤਰਨਦੀਪ ਸਿੰਘ ਆਪਣੇ ਸਾਥੀਆਂ ਨਾਲ ਡਿਊਟੀ ਤਹਿਤ ਕਿਸੇ ਥਾਂ ਜਾ ਰਿਹਾ ਸੀ ਤਾਂ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਤੜਕੇ 4 ਵਜੇ ਵੱਡੀ ਗਿਣਤੀ ਪੁਲਸ ਨੇ ਮਲੋਟ ਤੇ ਗਿੱਦੜਬਾਹਾ ਦੇ ਪਿੰਡਾਂ ਨੂੰ ਪਾਇਆ ਘੇਰਾ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8