ਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Tuesday, Feb 04, 2020 - 11:20 AM (IST)

ਵਿਆਹੁਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਤਪਾ ਮੰਡੀ (ਸ਼ਾਮ,ਗਰਗ) : ਪਿੰਡ ਮਹਿਤਾ ਵਿਖੇ ਰਾਤ ਸਮੇਂ ਵਿਆਹੁਤਾ ਦਾ ਤੇਜ਼ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮਹਿਤਾ ਦਾ ਲਗਭਗ ਦੋ ਮਹੀਨੇ ਪਹਿਲਾਂ ਨਵਨੀਤ ਕੋਰ (28) ਪੁੱਤਰੀ ਤਾਰਾ ਸਿੰਘ ਵਾਸੀ ਜੋਗਾ ਨਾਲ ਵਿਆਹ ਹੋਇਆ ਸੀ। ਮ੍ਰਿਤਕਾ ਦੀ ਜੇਠਾਣੀ ਚਰਨਜੀਤ ਕੋਰ ਨੇ ਦੱਸਿਆ ਕਿ ਉਸ ਦਾ ਪਤੀ ਕੁਲਦੀਪ ਸਿੰਘ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਖੇਤ 'ਚ ਫਸਲ ਦੀ ਰਾਖੀ ਕਰਦਾ ਹੈ ਅਤੇ ਦਿਓਰ ਗਗਨਦੀਪ ਸਿੰਘ ਅਪਣੇ ਕਮਰੇ 'ਚ ਸੁੱਤਾ ਪਿਆ ਸੀ ਅਤੇ ਸੱਸ-ਸਹੁਰਾ ਵੀ ਘਰ ਸਨ। ਇਸ ਗੱਲ ਦਾ ਉਸ ਨੂੰ ਸਵੇਰੇ 6 ਵਜੇ ਪਤਾ ਲੱਗਾ। ਉਥੇ ਹੀ ਮ੍ਰਿਤਕਾ ਦਾ ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਨੂੰ ਦਾਜ ਲਈ ਸਹੁਰੇ ਘਰ ਵਾਲੇ ਬਹੁਤ ਤੰਗ ਕਰਦੇ ਸੀ ਤੇ ਅੱਜ ਦਾਜ ਦੇ ਲੋਭੀਆਂ ਨੇ ਉਨ੍ਹਾਂ ਦੀ ਧੀ ਦਾ ਕਤਲ ਹੀ ਕਰ ਦਿੱਤਾ।

PunjabKesari

ਉਥੇ ਹੀ ਮੌਕੇ 'ਤੇ ਪੁੱਜੀ ਪੁਲਸ ਵੱਲੋਂ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮ੍ਰਿਤਕਾ ਦੇ ਪਤੀ ਗਗਨਦੀਪ ਸਿੰਘ, ਜੇਠ ਕੁਲਦੀਪ ਸਿੰਘ, ਸੱਸ ਗੁਰਮੀਤ ਕੋਰ, ਸਹੁਰਾ ਕਾਕਾ ਸਿੰਘ, ਜੇਠਾਣੀ ਚਰਨਜੀਤ ਕੋਰ ਖਿਲਾਫ 304 ਏ ਅਧੀਨ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।


author

cherry

Content Editor

Related News