ਸ਼ੈਲਰ ’ਚ ਕੰਮ ਕਰਦੇ ਨੇਪਾਲੀ ਦੀ ਝੋਨੇ ਵਾਲੀ ਹੌਦੀ ’ਚ ਡਿੱਗਣ ਕਾਰਣ ਮੌਤ
Monday, Mar 30, 2020 - 04:49 PM (IST)
ਤਪਾ ਮੰਡੀ (ਸ਼ਾਮ, ਗਰਗ) - ਢਿੱਲਵਾਂ ਰੋਡ ’ਤੇ ਸਥਿਤ ਸ਼ੈਲਰ ’ਚ ਕੰਮ ਕਰਦੇ ਨੇਪਾਲੀ ਦੀ ਝੋਨੇ ਵਾਲੀ ਹੌਦੀ ’ਚ ਡਿੱਗ ਕੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਨੇਪਾਲੀ ਰਮੇਸ਼ ਕੁਮਾਰ ਪੁੱਤਰ ਨੀਲ ਬਹਾਦੁਰ ਕਈ ਸਾਲਾਂ ਤੋਂ ਸ਼ੈਲਰ ’ਚ ਦੋ ਬੱਚਿਆਂ ਅਤੇ ਪਤਨੀ ਨਾਲ ਬਣੇ ਕੁਆਰਟਰਾਂ ’ਚ ਰਹਿੰਦਾ ਸੀ। ਸਵੇਰੇ 7 ਵਜੇ ਦੇ ਕਰੀਬ ਜਦੋਂ ਉਹ ਸ਼ੈਲਰ ਅੰਦਰ ਚੱਕਰ ਲਾਉਣ ਗਿਆ ਤਾਂ ਅਚਾਨਕ ਸ਼ੈਲਰ ਵਾਲੀ 10-12 ਡੂੰਘੀ ਹੌਦੀ ’ਚ ਡਿੱਗ ਗਿਆ, ਜਿਸ ਦੀ ਟੁੱਟੀ ਜਾਲੀ ਉਸ ਦੇ ਗਲ ’ਚ ਫਸ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਪਤਾ ਉਸ ਸਮੇਂ ਲੱਗਾ, ਜਦੋਂ ਨੇਪਾਲੀ ਗੇੜਾ ਲਗਾਉਣ ਤੋਂ ਬਾਅਦ ਵਾਪਲ ਨਹੀਂ ਗਿਆ।
ਪੜ੍ਹੋ ਇਹ ਵੀ ਖਬਰ - 7 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ
ਉਸ ਦੀ ਪਤਨੀ ਪੂਜਾ ਜੋ ਸ਼ੈਲਰ ਦੇ ਗੇਟ ’ਤੇ ਹੀ ਬੱਚਿਆਂ ਨਾਲ ਰਹਿ ਰਹੀ ਹੈ, ਨੇ ਦੇਖਿਆ ਕਿ ਉਸ ਦਾ ਪਤੀ ਰਮੇਸ਼ ਕੁਮਾਰ ਝੋਨੇ ਵਾਲੀ ਹੌਦੀ ’ਚ ਡਿੱਗਿਆ ਪਿਆ ਹੈ। ਇਸ ਦੀ ਸੂਚਨਾ ਉਸ ਨੇ ਸ਼ੈਲਰ ਮਾਲਕਾਂ ਅਤੇ ਸ਼ੈਲਰਾਂ ’ਚ ਕੰਮ ਕਰਦੇ ਭਾਈਚਾਰੇ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ। ਐੱਸ. ਐੱਚ. ਓ. ਤਪਾ ਨਰਾਇਣ ਸਿੰਘ ਅਤੇ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਦੀ ਅਗਵਾਈ ’ਚ ਸ਼ੈਲਰ ’ਚ ਪੁੱਜੀ ਪੁਲਸ ਪਾਰਟੀ ਨੇ ਹੌਦੀ ’ਚ ਡਿੱਗੇ ਨੇਪਾਲੀ ਨੂੰ ਬਾਹਰ ਕੱਢ ਕੇ ਪੁਲਸ ਕਾਰਵਾਈ ਕਰਨੀ ਸ਼ੁਰੂ ਕੀਤੀ।
ਪੜ੍ਹੋ ਇਹ ਵੀ ਖਬਰ - ਹੁਣ ਤੱਕ ਦੇ ਮਿਲੇ ਜੀਵਨ ਲਈ ਸ਼ੁਕਰਾਨਾ
ਪੜ੍ਹੋ ਇਹ ਵੀ ਖਬਰ - ‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’