ਬਰਾਤੀਆਂ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 6 ਜ਼ਖਮੀ

10/15/2019 12:06:51 PM

ਤਪਾ ਮੰਡੀ (ਸ਼ਾਮ,ਗਰਗ) : ਅੱਜ ਸਵੇਰੇ ਸਾਢੇ 5 ਵਜੇ ਦੇ ਕਰੀਬ ਲੜਕੇ ਦਾ ਵਿਆਹ ਕਰਕੇ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਪਰਿਵਾਰ ਦੇ 6 ਮੈਂਬਰਾਂ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਅਨੁਸਾਰ ਮੌਹਨ ਲਾਲ ਪੁੱਤਰ ਹਰਭਗਵਾਨ ਦਾਸ ਵਾਸੀ ਤਪਾ ਲੜਕੇ ਦਾ ਵਿਆਹ ਬਠਿੰਡਾ ਵਿਖੇ ਕਰਨ ਉਪਰੰਤ ਵਾਪਸ ਤਪਾ ਪਰਤ ਰਹੇ ਸੀ ਤਾਂ ਬਾਈਪਾਸ 'ਤੇ ਇਕ ਪੀ.ਆਰ.ਟੀ.ਸੀ ਦੀ ਬੱਸ ਜੋ ਬਠਿੰਡਾ ਤੋਂ ਲੁਧਿਆਣਾ ਜਾ ਰਹੀ ਸੀ, ਜਿਵੇਂ ਹੀ ਬੱਸ ਸਟਾਪ 'ਤੇ ਰੁਕਣ ਲਈ ਹੋਲੀ ਹੋਈ ਤਾਂ ਪਿੱਛੋ ਆ ਰਹੀ ਬਰਾਤੀਆਂ ਨਾਲ ਭਰੀ ਤੇਜ਼ ਰਫਤਾਰ ਕਾਰ ਬੱਸ ਦੇ ਹੇਠਾਂ ਵੜ ਗਈ, ਜਿਸ 'ਚ ਸਾਰੇ ਬਾਰਾਤੀ ਜਿਨ੍ਹਾਂ 'ਚ ਪਰਿਵਾਰ ਦਾ ਮੁੱਖੀ ਮੋਹਨ ਲਾਲ, ਰੀਨਾ ਰਾਣੀ (ਲੜਕੀ), ਰਾਜੀ (ਲੜਕੀ), ਰੁਚੀ (ਦੋਹਤੀ), ਯੈਸ਼ (ਭਤੀਜਾ), ਪਾਰਸ (ਦੋਹਤਾ) ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਮੌਕੇ 'ਤੇ ਪੁੱਜ ਕੇ ਬੱਸ ਹੇਠੋਂ ਬਾਹਰ ਕੱਢਿਆ ਸਿਵਲ ਹਸਪਤਾਲ ਤਪਾ ਵਿਖੇ ਭਰਤੀ ਕਰਵਾਇਆ।

ਇਸ ਘਟਨਾ 'ਚ ਗੰਭੀਰ ਰੂਪ 'ਚ ਜ਼ਖਮੀ ਮੋਹਣ ਲਾਲ, ਰੀਨਾ ਰਾਣੀ, ਯੈਸ਼ ਅਤੇ ਪਾਰਸ ਨੂੰ ਬਾਹਰਲੇ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਹਾਜ਼ਰ ਬੱਸ ਡਰਾਇਵਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਜਿਵੇਂ ਹੀ ਉਸ ਨੇ ਬੱਸ ਸਟਾਪ 'ਤੇ ਬੱਸ ਰੋਕਣ ਲਈ ਹੋਲੀ ਕੀਤੀ ਤਾਂ ਪਿੱਛੋਂ ਆ ਕੇ ਤੇਜ਼ ਰਫਤਾਰ ਕਾਰ ਹੇਠਾਂ ਵੜ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਹਾਦਸੇ 'ਚ ਕਾਰ ਚਕਨਾਚੂਰ ਹੋ ਗਈ ਅਤੇ ਬੱਸ ਵਿਚਲੀਆਂ ਸਵਾਰੀਆਂ ਨੂੰ ਦੂਜੀ ਬੱਸ ਵਿਚ ਭੇਜਿਆ ਗਿਆ। ਘਟਨਾ ਦਾ ਪਤਾ ਲੱਗਦੇ ਹੀ ਤਪਾ ਪੁਲਸ ਨੇ ਮੌਕੇ 'ਤੇ ਪੁੱਜ ਕੇ ਹਾਦਸਾਗ੍ਰਸਤ ਕਾਰ ਨੂੰ ਇਕ ਪਾਸੇ ਕਰਵਾ ਕੇ ਪ੍ਰਭਾਵਿਤ ਆਵਾਜਾਈ ਨੂੰ ਚਾਲੂ ਕਰਵਾਇਆ।


cherry

Content Editor

Related News