ਟੈਂਪੂ ਤੇ ਟਰਾਲੀ ਦੀ ਟੱਕਰ ’ਚ ਵਿਅਕਤੀ ਦੀ ਮੌਤ

Thursday, Aug 23, 2018 - 05:41 AM (IST)

ਟੈਂਪੂ ਤੇ ਟਰਾਲੀ ਦੀ ਟੱਕਰ ’ਚ ਵਿਅਕਤੀ ਦੀ ਮੌਤ

ਫਗਵਾੜਾ,   (ਹਰਜੋਤ)-  ਅੱਜ  ਇਥੇ ਚਾਚੋਕੀ ਲਾਗੇ ਇਕ ਟਰਾਲੀ ਤੇ ਟੈਂਪੂ ਦੀ ਹੋਈ ਟੱਕਰ 'ਚ ਟੈਂਪੂ ਚਾਲਕ ਦੀ ਮੌਕੇ  'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ (35) ਪੁੱਤਰ ਕੇਵਲ ਕ੍ਰਿਸ਼ਨ ਵਾਸੀ  ਪਿੰਡ ਮੌਲੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਆਪਣੇ  ਟੈਂਪੂ 'ਤੇ ਮੌਲੀ ਤੋਂ ਫਗਵਾੜਾ ਸਾਈਡ ਨੂੰ ਆ  ਰਿਹਾ ਸੀ ਤਾਂ ਇਕ ਭੱਠੇ ਦੀ ਟਰਾਲੀ ਜੋ ਸਰਵਿਸ ਰੋਡ 'ਤੇ ਗਲਤ ਸਾਈਡ 'ਤੇ ਆ ਰਹੀ ਸੀ, ਦੀ  ਇਸ ਨਾਲ ਟੱਕਰ ਹੋ ਗਈ। ਜਿਸ 'ਚ ਟੈਂਪੂ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ ਅਤੇ  ਟੈਂਪੂ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।   ਮ੍ਰਿਤਕ ਨੂੰ ਲੋਕਾਂ ਨੇ ਬੜੀ  ਮੁਸ਼ਕਿਲ ਨਾਲ ਟੈਂਪੂ 'ਚੋਂ ਬਾਹਰ ਕੱਢਿਆ। 
ਦੱਸਿਆ ਜਾਂਦਾ ਹੈ ਕਿ ਟਰਾਲੀ ਕਿਸੇ ਭੱਠੇ ਦੀ  ਹੈ ਅਤੇ ਇੱਟਾਂ ਉਤਾਰ ਕੇ ਵਾਪਸ ਆ ਰਹੀ ਸੀ। ਟਰਾਲੀ ਦਾ ਡਰਾਈਵਰ ਮੌਕੇ 'ਤੋਂ ਫ਼ਰਾਰ ਹੋ  ਗਿਆ। ਮ੍ਰਿਤਕ ਵਿਅਕਤੀ ਦੋ ਲੜਕੀਆਂ ਦਾ ਬਾਪ ਸੀ ਅਤੇ ਉਸ ਨੇ ਅਜੇ ਰੁਜ਼ਗਾਰ ਲਈ ਟੈਂਪੂ  ਕਿਸ਼ਤਾਂ 'ਤੇ ਨਵਾਂ ਹੀ ਲਿਆ ਸੀ। ਪੁਲਸ ਨੇ ਲਾਸ਼ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।
 


Related News