SDP ਵੂਮੈਨ ਅਚੀਵਰਸ ਐਵਾਰਡ ਜੇਤੂ ਡਾ. ਤਨੁਜਾ ਨੇ Coffee Table Book ’ਚ ਹਾਸਲ ਕੀਤਾ ਸਥਾਨ

Saturday, Sep 11, 2021 - 07:42 PM (IST)

SDP ਵੂਮੈਨ ਅਚੀਵਰਸ ਐਵਾਰਡ ਜੇਤੂ ਡਾ. ਤਨੁਜਾ ਨੇ Coffee Table Book ’ਚ ਹਾਸਲ ਕੀਤਾ ਸਥਾਨ

ਜਲੰਧਰ-ਸਮਾਜ ਸੇਵੀ ਸੰਸਥਾ ਇਨੋਵੇਟਿਵ ਆਰਟਿਸਟ ਵੈੱਲਫੇਅਰ ਐਸੋਸੀਏਸ਼ਨ (ਆਈ. ਏ. ਡਬਲਯੂ. ਏ.) ਨੇ ‘ਸਰਸਵਤੀ ਬਾਈ ਦਾਦਾ ਸਾਹਿਬ ਫਾਲਕੇ (ਐੱਸ. ਡੀ. ਪੀ.) ਵੂਮੈਨ ਅਚੀਵਰਸ ਐਵਾਰਡ 2020 ਸੀਜ਼ਨ-2 ’ਚ ਸਨਮਾਨਿਤ ਸ਼ਖਸੀਅਤਾਂ ਨੂੰ ਇਕ ਤੋਹਫ਼ੇ ਨਾਲ ਨਿਵਾਜਿਆ ਹੈ। ਮੁੰਬਈ ਦੀ ਅਮਰ ਸਿਨੇ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਆਈ. ਏ. ਡਬਲਯੂ. ਏ. ਵੱਲੋਂ ਐਲਾਨੇ ਐੱਸ. ਡੀ. ਪੀ. ਵੂਮੈਨ ਅਚੀਵਰਸ ਐਵਾਰਡ ਹਾਸਲ ਕਰਨ ਵਾਲਿਆਂ ’ਚ ਦੁਨੀਆ ਭਰ ਦੀਆਂ ਸਨਮਾਨਿਤ ਲੱਗਭਗ 50 ਤੋਂ ਜ਼ਿਆਦਾ ਔਰਤਾਂ ’ਚ ਪੰਜਾਬ ਦੀ ਡਾ. ਤਨੁਜਾ ਤਨੁ ਵੀ ਸ਼ਾਮਲ ਹਨ। ਆਈ. ਏ. ਡਬਲਯੂ. ਏ. ਨੇ ਸਨਮਾਨ ਹਾਸਲ ਕਰਨ ਵਾਲੀਆਂ ਇਨ੍ਹਾਂ ਹਸਤੀਆਂ ਦਾ ਰਿਕਾਰਡ ਉਨ੍ਹਾਂ ਦੇ ਪਰਿਚੈ ਅਤੇ ਲਾਈਫ ਸਟੋਰੀ ਦੇ ਨਾਲ ਇਕ ਯਾਗਦਾਰ ਕੌਫ਼ੀ ਟੇਬਲ ਬੁੱਕ ’ਚ ਦਰਜ ਕੀਤਾ ਹੈ। ਇਸ ਬੁੱਕ ’ਚ ਸ਼ਾਮਲ ਦੁਨੀਆ ਦੇ ਵੱਖ-ਵੱਖ ਖੇਤਰਾਂ ’ਚ ਨਾਂ ਕਮਾਉਣ ਵਾਲੀਆਂ ਹਸਤੀਆਂ ’ਚ ਜਲੰਧਰ ਦੀ ਡਾ. ਤਨੁਜਾ ਤਨੁ ਨੂੰ ਵੀ ਸਥਾਨ ਦਿੱਤਾ ਗਿਆ ਹੈ। ਜਲੰਧਰ ’ਚ ਕੌਫ਼ੀ ਟੇਬਲ ਬੁੱਕ ਨੂੰ ਪੰਜਾਬ ਕੇਸਰੀ ਸਮੂਹ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਵੱਲੋਂ ਰਿਲੀਜ਼ ਕੀਤਾ ਗਿਆ।

ਇਹ ਵੀ ਪੜ੍ਹੋ : ਅਮਰੀਕਾ 'ਚ 11 ਸਤੰਬਰ ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਸਾਊਦੀ ਅਰਬ 'ਚ ਬਹੁਤ ਕੁਝ ਬਦਲ ਗਿਆ

ਡਾ. ਤਨੁਜਾ ਇਕ ਕਵਿੱਤਰੀ, ਲੇਖਿਕਾ, ਸਮਾਜ ਸੇਵਿਕਾ ਅਤੇ ਮੋਟੀਵੇਸ਼ਨਲ ਸਪੀਕਰ ਹਨ ਅਤੇ ਉੱਤਰ ਭਾਰਤ ਦੇ ਇਕ ਮਸ਼ਹੂਰ ਸਮਾਚਾਰ ਪੱਤਰ ’ਚ ਬਤੌਰ ਸੀਨੀਅਰ ਸੰਪਾਦਿਕਾ ਸੇਵਾਵਾਂ ਦੇ ਰਹੇ ਹਨ। ਡਾ. ਤਨੁਜਾ ਨੇ ਬਚਪਨ ’ਚ ਨਾ ਸਿਰਫ ਆਪਣੀ ਅਪਾਹਜਤਾ ਨਾਲ ਲੜਦੇ ਹੋਏ ਸਖਤ ਤੋਂ ਸਖਤ ਅਤੇ ਉਲਟ ਸਥਿਤੀਆਂ ’ਤੇ ਜਿੱਤ ਹਾਸਲ ਕੀਤੀ ਸਗੋਂ ਆਪਣੇ ਜੀਵਨ ਸੰਘਰਸ਼ ’ਚ ਲਗਾਤਾਰ ਅੱਗੇ ਵਧਦੇ ਹੋਏ ਲੇਖਨ ਅਤੇ ਸਮਾਜਸੇਵਾ ’ਚ ਕੰਮ ਕਰਦੇ ਹੋਏ ਸਮਾਜ ’ਚ ਇਕ ਵੱਖਰੀ ਉਪਲੱਬਧੀ ਹਾਸਲ ਕੀਤੀ। ਦੇਸ਼-ਵਿਦੇਸ਼ ਦੀਆਂ ਕਈ ਨਾਮਵਰ ਸਮਾਜਸੇਵੀ ਸੰਸਥਾਵਾਂ ਨਾਲ ਜੁੜੇ ਡਾ. ਤਨੁਜਾ ਆਪਣੀਆਂ ਸੇਵਾਵਾਂ ਅਤੇ ਕਾਰਜਾਂ ਲਈ ਦੇਸ਼-ਵਿਦੇਸ਼ ਤੋਂ ਕਈ ਐਵਾਰਡ ਅਤੇ ਸਨਮਾਨ ਹਾਸਲ ਕਰ ਚੁੱਕੇ ਹਨ। ਮੁੰਬਈ ਤੋਂ ਆਈ. ਏ. ਡਬਲਯੂ. ਏ. ਐੱਨ. ਜੀ. ਓ. ਦੀ ਸੰਸਥਾਪਕ ਡਾ. ਦਲਜੀਤ ਕੌਰ ਨੇ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਜੀਵਨ ਦੀ ਹਰ ਮੁਸ਼ਕਿਲ ਦਾ ਸਾਹਮਣਾ ਕਰਦਿਆਂ ਸਾਕਾਰਾਤਮਕ ਰਵੱਈਏ ਨਾਲ ਸਮਾਜ ’ਚ ਇਕ ਨਵੀਂ ਮਿਸਾਲ ਕਾਇਮ ਕੀਤੀ।

ਇਹ ਵੀ ਪੜ੍ਹੋ : ਕਾਬੁਲ ਹਮਲੇ 'ਚ ਮਾਰੇ ਗਏ ਅਮਰੀਕੀ ਸੈਨਿਕਾਂ ਦਾ ਕੀਤਾ 'ਪਰਪਲ ਹਾਰਟਜ਼' ਮੈਡਲ ਨਾਲ ਸਨਮਾਨ

ਉਨ੍ਹਾਂ ਕਿਹਾ ਕਿ ਡਾ. ਤਨੁਜਾ ਤਨੁ ਦੀ ਹਿੰਮਤ ਵੀ ਉਨ੍ਹਾਂ ਸਾਰੀਆਂ ਔਰਤਾਂ ਲਈ ਮਿਸਾਲ ਹੈ, ਜਿਨ੍ਹਾਂ ਨੇ ਅਪਾਹਜਤਾ ਅਤੇ ਇਕੱਲੇ ਜੀਵਨ ਨਾਲ ਹਰ ਮੁਸ਼ਕਿਲ ਦਾ ਹੱਸਦੇ ਹੋਏ ਸਾਹਮਣਾ ਕੀਤਾ ਅਤੇ ਸਮਾਜ ’ਚ ਇਕ ਵਧੀਆ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ‘ਸਰਸਵਤੀ ਬਾਈ ਦਾਦਾ ਸਾਹਿਬ ਫਾਲਕੇ (ਐੱਸ. ਡੀ. ਪੀ.) ਵੂਮੈਨ ਅਚੀਵਰਸ ਐਵਾਰਡ 2020 ਸੀਜ਼ਨ-2’ ਦਾ ਵਰਚੁਅਲ ਆਯੋਜਨ ਕੀਤਾ ਗਿਆ ਸੀ। ਇਸ ਈਵੈਂਟ ਦੇ ਮੁੱਖ ਮਹਿਮਾਨ ਸਨ ਮਸ਼ਹੂਰ ਭਜਨ ਗਾਇਕ ਅਨੂਪ ਜਲੋਟਾ, ਦਾਦਾ ਸਾਹਿਬ ਫਾਲਕੇ ਦੇ ਪੋਤੇ ਚੰਦਰਸ਼ੇਖਰ ਪਲਸੇਕਰ, ਅਮਰੀਕਾ ਦੇ ਪ੍ਰੋਫੈਸਰ ਮਧੁਕ੍ਰਿਸ਼ਣਨ ਅਤੇ ਹਿਊਮਨ ਰਾਈਟਸ ਸੋਸ਼ਲ ਜਸਟਿਸ ਕੌਂਸਲ ਗਲੋਬਲ ਐਗਜ਼ੈਕਟਿਵ ਡਾਇਰੈਕਟਰ ਐੱਮ. ਆਈ. ਜਰਗਰ। ਇਸ ਪੁਰਸਕਾਰ ਲਈ ਦੁਨੀਆ ਭਰ ਤੋਂ ਮਿਲੀਆਂ 300 ਇੰਦਰਾਜ ’ਚੋਂ 50 ਔਰਤਾਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ’ਚ ਲੰਡਨ, ਆਸਟ੍ਰੇਲੀਆ, ਸ਼੍ਰੀਲੰਕਾ, ਕੈਨੇਡਾ, ਸਿੰਗਾਪੁਰ, ਬੰਗਲਾਦੇਸ਼, ਅਮਰੀਕਾ ਅਤੇ ਭਾਰਤ ਦੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ।

ਐਵਾਰਡ ਹਾਸਲ ਕਰਨ ਵਾਲਿਆਂ ’ਚ ਅਮਰੀਕਾ ਦੀ ਜੈਸੀ ਕੌਰ, ਮਾਰੀਸ਼ਸ ਤੋਂ ਵੇਨਿਸ਼ਾ, ਸੋਹਾਨੀ ਹੁਸੈਨ ਬੰਗਲਾਦੇਸ਼, ਨੀਤਾ ਤ੍ਰਿਪਾਠੀ ਮੁੰਬਈ, ਮਸ਼ਹੂਰ ਅਦਾਕਾਰਾ ਨੀਲੂ ਕੋਹਲੀ, ਮਣੀਪੁਰ ਤੋਂ ਕੋਨਿਕਾ ਅਤੇ ਸਿਲਵੀਆ ਅਤੇ ਕਾਰਨਾਟਕਾ ਦੀ ਡਾ. ਮੰਜੁਲਾ ਦੇ ਨਾਂ ਜ਼ਿਕਰਯੋਗ ਹਨ। ਡਾ. ਦਲਜੀਤ ਨੇ ਦੱਸਿਆ ਕਿ ਦਾਦਾ ਸਾਹਿਬ ਫਾਲਕੇ ਪੁਰਸਕਾਰ ਸਭ ਤੋਂ ਵੱਕਾਰੀ ਪੁਰਸਕਾਰਾ ’ਚੋਂ ਇਕ ਹੈ, ਜੋ ਅਭਿਨੇਤਾਵਾਂ ਅਤੇ ਕਲਾਕਾਰਾਂ ਨੂੰ ਮਿਲਦਾ ਹੈ ਪਰ ਉਨ੍ਹਾਂ ਨੇ ਇਸ ਐਵਾਰਡ ਦਾ ਨਾਂ ਮਹਿਲਾ ਸ਼ਕਤੀ ਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਦੀ ਪਤਨੀ ਸਰਸਵਤੀ ਬਾਈ ਫਾਲਕੇ ਦੇ ਨਾਂ ’ਤੇ ਰੱਖਿਆ ਹੈ। ਇਸ ਸ਼ੋਅ ਦਾ ਆਯੋਜਨ ਯੂਟਿਊਬ ’ਤੇ ਲਾਈਵ ਦਿਖਾਇਆ ਗਿਆ ਸੀ।

ਇਹ ਵੀ ਪੜ੍ਹੋ : ਸੂਡਾਨ 'ਚ ਫੌਜੀ ਜਹਾਜ਼ ਹੋਇਆ ਹਾਦਸਾਗ੍ਰਸਤ,ਘਟੋ-ਘੱਟ 3 ਅਧਿਕਾਰੀਆਂ ਦੀ ਮੌਤ

PunjabKesari

ਸੋਚ ਬਦਲਣ ਨਾਲ ਹੀ ਸਮਾਜ ਦੀ ਉੱਨਤੀ ਸੰਭਵ : ਡਾ. ਤਨੁਜਾ ਤਨੁ
ਕੌਫੀ ਟੇਬਲ ਬੁੱਕ ’ਚ ਸਥਾਨ ਹਾਸਲ ਕਰਨ ਵਾਲੀ ਵੁਮੈਨ ਅਚੀਵਰਸ ਐਵਾਰਡ ਜੇਤੂ ਡਾ. ਤਨੁਜਾ ਦਾ ਕਹਿਣਾ ਹੈ ਕਿ ਉਹ ਇਸ ਬੁੱਕ ’ਚ ਆਪਣਾ ਨਾਂ ਸ਼ਾਮਲ ਹੋਣ ’ਤੇ ਖੁਦ ਨੂੰ ਬੇਹੱਦ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਅਮਰੀਕੀ ਯੂਨੀਵਰਸਿਟੀ ਤੋਂ ਆਨਰੇਰੀ ਡਾਕਟ੍ਰੇਟ ਹਾਸਲ ਕਰ ਚੁੱਕੀ ਡਾ. ਤਨੁਜਾ ਨੇ ਕਿਹਾ ਕਿ ਸਰੀਰਕ ਅਪਾਹਜਤਾ ਤੋਂ ਜ਼ਿਆਦਾ ਖਤਰਨਾਕ ਹੈ, ਲੋਕਾਂ ਦੀ ਸੋਚ ਦੀ ‘ਅਪਾਹਜਤਾ’ ਭਾਵ ਘਟੀਆ ਹੋਣਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਵਿਚਾਰਾਂ ਦੀ ਜਾਗਰੂਕਤਾ ਨਹੀਂ ਹੋਵੇਗੀ, ਲੋਕਾਂ ਦੀ ਸੌੜੀ ਸੋਚ ਨਹੀਂ ਬਦਲੇਗੀ, ਉਦੋਂ ਤੱਕ ਸਮਾਜ ਦੀ ਤਰੱਕੀ ਹੋਣਾ ਚੁਣੌਤੀਪੂਰਨ ਹੋਵੇਗਾ। ਮਾਮੂਸਾਂ ਨਾਲ ਬਲਾਤਕਾਰ, ਘਰੇਲੂ ਹਿੰਸਾ, ਸਮਾਜਿਕ ਭੇਦਭਾਵ ਇਸ ਘਟੀਆ ਸੋਚ ਦਾ ਹੀ ਨਤੀਜਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News