ਤਜਿੰਦਰ ਬੱਗਾ ਵਲੋਂ ਸਿੱਧੂ ''ਤੇ ਤਿੱਖਾ ਸ਼ਬਦੀ ਹਮਲਾ

Wednesday, May 29, 2019 - 07:36 PM (IST)

ਤਜਿੰਦਰ ਬੱਗਾ ਵਲੋਂ ਸਿੱਧੂ ''ਤੇ ਤਿੱਖਾ ਸ਼ਬਦੀ ਹਮਲਾ

ਜਲੰਧਰ: ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਬੱਗਾ ਨੇ ਸਿੱਧੂ 'ਤੇ ਹਮਲਾ ਬੋਲਦੇ ਹੋਏ ਲਿਖਿਆ ਕਿ ਸਿੱਧੂ ਮੁਲਕ ਦਾ ਮੁਜ਼ਰਮ ਹੈ ਕਿਉਂਕਿ ਸਾਰਾ ਹਿੰਦੁਸਤਾਨ ਇਹ ਕਹਿੰਦਾ ਹੈ। ਟਵੀਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਬੱਗਾ ਨੇ ਸਿੱਧੂ 'ਤੇ ਤੰਜ ਕੱਸਦੇ ਹੋਏ ਲਿਖਿਆ ਕਿ ਜਿਸੇ ਚਿਰਾਗ ਕਹਿਤੇ ਹੋ, ਜਿਸੇ ਤੁਮ ਆਗ ਕਹਿਤੇ ਹੋ, ਉਸ ਚਿਰਾਗ ਮੇਂ ਵੋ ਤੇਲ ਤੇਰਾ ਪਾਕਿਸਤਾਨੀ ਹੈ। ਜਿਸੇ ਤੁਮ ਜਾਨ ਕਹਿਤੇ ਹੋ, ਜਿਸੇ ਇਮਰਾਨ ਕਹਿਤੇ ਹੋ, ਵੋ ਮੇਰੇ ਦੇਸ਼ ਕੇ ਜਵਾਨੋਂ ਕੇ ਕਾਤਿਲ ਕੀ ਨਿਸ਼ਾਨੀ ਹੈ, ਤੂੰ ਮੁਜ਼ਰਮ ਹੈ ਮੁਲਕ ਕਾ, ਯੇ ਹਿੰਦੁਸਤਾਨ ਕਹਿਤਾ ਹੈ, ਤੇਰਾ ਮੁਲਕ ਪਾਕਿਸਤਾਨ 2-4 ਦਿਨ ਕੀ ਕਹਾਨੀ ਹੈ।

ਇਸ ਮਗਰੋਂ ਨਵਜੋਤ ਸਿੰਘ ਸਿੱਧੂ ਵਲੋਂ ਇਸ ਦਾ ਜਵਾਬ ਦਿੱਤਾ ਗਿਆ। ਜਿਸ 'ਚ ਉਨ੍ਹਾਂ ਲਿਖਿਆ ਕਿ ਹਮੇਂ ਮੁਜ਼ਰਮ ਨਾ ਸਮਝਨਾ, ਬੜਾ ਅਫਸੋਸ ਹੋਤਾ ਹੈ, ਮਹਾਬਦੌਲਤ ਕੇ ਅਦਬ ਸੇ ਹਮ ਜਹਾਂ ਤਸ਼ਰੀਫ ਲਾਏ ਹੈ, ਪਲਟ ਦੇਤੇ ਹੈ ਮੌਜੇ ਤੂਫਾਨ ਅਪਨੀ ਜੁਰੱਤ ਸੇ, ਹਮਨੇ ਆਂਧਿਓਂ ਮੇਂ ਵੀ ਚਿਰਾਗ ਅਕਸਰ ਜਲਾਏ ਹੈ।

 


Related News