ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Friday, Jul 23, 2021 - 02:51 PM (IST)

ਟਾਂਡਾ ਦੀ ਵਿਆਹੁਤਾ ਦਾ ਕੈਨੇਡਾ 'ਚ ਕਤਲ ਕਰਨ ਵਾਲੇ ਪਤੀ ਨੇ ਨਦੀ ’ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਜਲੰਧਰ/ਟਾਂਡਾ (ਮਹੇਸ਼)- ਕੈਨੇਡਾ ਦੇ ਸ਼ਹਿਰ ਮਾਂਟੀਰੀਅਲ ਵਿਚ ਆਪਣੀ ਪਤਨੀ ਰਾਜਿੰਦਰ ਕੌਰ (ਰੂਬੀ) ਦਾ ਕਤਲ ਕਰਨ ਤੋਂ ਬਾਅਦ ਨਵਦੀਪ ਸਿੰਘ ਨੇ ਵੀ ਕੈਨੇਡਾ ਦੀ ਨਦੀ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨਵਦੀਪ ਸਿੰਘ ਦੀਪ ਨਗਰ ਜਲੰਧਰ ਕੈਂਟ ਦੇ ਮਸ਼ਹੂਰ ਕਾਰੋਬਾਰੀ ਸੁਰਜੀਤ ਸਿੰਘ ਦਾ ਪੁੱਤਰ ਸੀ, ਜੋਕਿ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਅਤੇ ਦੋ ਬੱਚੀਆਂ 8 ਸਾਲ ਦੀ ਧੀ ਅਤੇ 6 ਸਾਲ ਦੇ ਪੁੱਤਰ ਸਮੇਤ ਕੈਨੇਡਾ ਵਿਚ ਰਹਿ ਰਿਹਾ ਸੀ। ਮੌਤ ਦੇ ਮੂੰਹ ’ਚ ਜਾਣ ਤੋਂ ਪਹਿਲਾਂ ਨਵਦੀਪ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਵੀਡੀਓ ਕਾਲ ਕਰਕੇ ਜਾਣਕਾਰੀ ਦਿੱਤੀ ਸੀ।

ਇਹ ਵੀ ਪੜ੍ਹੋ: ਕੈਪਟਨ ਨੇ 2 ਸਿੱਖ ਰੈਜ਼ੀਮੈਂਟ ਦੇ ਜਵਾਨਾਂ ਨਾਲ ਪਾਇਆ ਭੰਗੜਾ, ਵੀਡੀਓ ਹੋਈ ਵਾਇਰਲ

PunjabKesari

ਜਾਣਕਾਰੀ ਮੁਤਾਬਕ ਨਵਦੀਪ ਦਾ ਕੁਝ ਦਿਨ ਪਹਿਲਾਂ ਆਪਣੀ ਪਤਨੀ ਰੂਬੀ ਨਾਲ ਮਾਮੂਲੀ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੇ ਸਿਰ ਵਿਚ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਪਤਨੀ ਰਾਜਿੰਦਰ ਕੌਰ (ਰੂਬੀ) ਪੁੱਤਰੀ ਅਮਰੀਕ ਸਿੰਘ ਟਾਂਡਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ। ਸਾਲ 2011 ਵਿਚ ਉਨ੍ਹਾਂ ਦਾ ਵਿਆਹ ਨਵਦੀਪ ਨਾਲ ਹੋਇਆ ਸੀ। ਪਤਨੀ ਦੇ ਕਤਲ ਦਾ ਕੋਈ ਵੀ ਕਾਰਨ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

PunjabKesari

ਕਿਹਾ ਜਾ ਰਿਹਾ ਕਿ ਕੈਨੇਡਾ ਪੁਲਸ ਨੇ ਨਵਦੀਪ ਦੀ ਲਾਸ਼ ਬਰਾਮਦ ਕਰਕੇ ਉਸ ਦੀ ਸ਼ਨਾਖਤ ਕਰਕੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਕੈਨੇਡਾ ਪੁਲਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਨਵਦੀਪ ਦੇ ਪਿਤਾ ਹਾਰਡਵੇਅਰ ਦੇ ਮਸ਼ਹੂਰ ਕਾਰੋਬਾਰੀ ਸੁਰਜੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਨਵਦੀਪ ਅਤੇ ਨੂੰਹ ਰੂਬੀ ਦਾ ਅੰਤਿਮ ਸੰਸਕਾਰ ਦੀਪ ਨਗਰ ਵਿਚ ਹੀ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੀਆਂ ਲਾਸ਼ਾਂ ਕੈਨੇਡਾ ਤੋਂ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

shivani attri

Content Editor

Related News