ਟਾਂਡਾ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਦੇਖੋ ਤਸਵੀਰਾਂ ਦੀ ਜ਼ੁਬਾਨੀ

Tuesday, Dec 08, 2020 - 12:04 PM (IST)

ਟਾਂਡਾ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ, ਦੇਖੋ ਤਸਵੀਰਾਂ ਦੀ ਜ਼ੁਬਾਨੀ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਪਰਮਜੀਤ ਸਿੰਘ ਮੋਮੀ ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਮੁਤਾਬਕ ਟਾਂਡਾ 'ਚ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਟਾਂਡਾ ਦੇ ਮੇਨ ਬਾਜ਼ਾਰ ਉੜਮੁੜ, ਟਾਂਡਾ,ਸ਼ਿਮਲਾ ਪਹਾੜੀ ਚੌਕ, ਸਰਕਾਰੀ ਹਸਪਤਾਲ ਚੌਕ ਤੇ ਹੋਰ ਸਥਾਨਾਂ ਤੇ ਦੁਕਾਨਾਂ ਸੰਪੂਰਨ ਤੌਰ ਤੇ ਸਵੇਰ ਤੋਂ ਹੀ ਬੰਦ ਰਹੀਆਂ ਅਤੇ ਹਰ ਵਰਗ ਦੇ ਲੋਕਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਦਿੱਤੇ ਗਏ ਬੰਦ ਦਾ ਸਮਰਥਨ ਕੀਤਾ।

PunjabKesari

ਇਸ ਤੋਂ ਇਲਾਵਾ ਟਾਂਡਾ ਦੇ ਨਾਲ ਲੱਗਦੇ ਚੌਲਾਂਗ, ਮਿਆਣੀ,ਖੁੱਡਾ,ਅੱਡਾ ਸਰਾਂ ਜਲਾਲਪੁਰ 'ਚ ਵੀ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਨੂੰ ਪੂਰੀ ਤਰ੍ਹਾਂ ਸਮਰਥਨ ਦਿੱਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਉਧਰ ਦੋਆਬਾ ਕਿਸਾਨ ਸੰਘਰਸ਼ ਦੋਆਬਾ ਕਿਸਾਨ ਕਮੇਟੀ ਵਲੋਂ ਬਿਜਲੀ ਘਰ ਚੌਕ 'ਚ ਦਿੱਤੇ ਜਾ ਰਹੇ ਰੋਸ ਧਰਨੇ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਪਹੁੰਚ ਕੇ ਸਰਕਾਰ ਖ਼ਿਲਾਫ਼  ਰੋਸ ਪ੍ਰਦਰਸ਼ਨ ਕੀਤਾ।

PunjabKesari

PunjabKesari

PunjabKesari


author

Shyna

Content Editor

Related News