ਕਿਸਾਨਾਂ ਨੇ ਸੜਕ ਜਾਮ ਕਰ ਕੇ ਮੰਗਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ

Thursday, Nov 21, 2019 - 12:07 PM (IST)

ਕਿਸਾਨਾਂ ਨੇ ਸੜਕ ਜਾਮ ਕਰ ਕੇ ਮੰਗਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ

ਟਾਂਡਾ ਉਡ਼ਮੁੜ ( ਪੰਡਿਤ ) - ਮਾਝਾ ਕਿਸਾਨ ਸੰਘਰਸ਼ ਕਮੇਟੀ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ ’ਤੇ ਬਿਆਸ ਦਰਿਆ ਨੇੜੇ ਟਾਂਡਾ-ਸ੍ਰੀ ਹਰਗੋਬਿੰਦਪੁਰ ਹੱਦ ’ਤੇ ਧਰਨਾ ਲਾ ਕੇ ਸਰਕਾਰ ਅਤੇ ਮਿੱਲ ਮਾਲਕਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। 20 ਨਵੰਬਰ ਦੁਪਹਿਰ ਤੋਂ ਧਰਨੇ ’ਤੇ ਬੈਠੇ ਕਿਸਾਨ ਰਾਤ ਭਰ ਡਟੇ ਰਹੇ ਅਤੇ ਹੁਣ ਤੱਕ ਵੀ ਧਰਨਾ ਜਾਰੀ ਹੈ।  ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਵਿਚ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ’ਚ ਕਿਸਾਨਾਂ ਨੇ ਭਾਗ ਲਿਆ।

PunjabKesari

ਧਰਨੇ ’ਤੇ ਬੈਠੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਗੰਨੇ ਦਾ ਲਗਭਗ 11 ਕਰੋਡ਼ ਦਾ 25 ਰੁਪਏ ਪ੍ਰਤੀ ਕੁਇੰਟਲ ਬਕਾਇਆ, ਮਿੱਲ ਵਲੋਂ 285 ਰੁਪਏ ਅਦਾ ਕਰਨ, ਮਿੱਲਾਂ ਚਾਲੂ ਕਰਨ, ਨਵੀਂ ਆਉਣ ਵਾਲੀ ਪੇਮੈਂਟ 14 ਦਿਨਾਂ ਦੇ ਅੰਦਰ ਕਰਨ ਅਤੇ ਗੰਨੇ ਦਾ ਰੇਟ ਹਰਿਆਣਾ ਸੂਬੇ ਦੇ ਬਰਾਬਰ ਕੀਤਾ ਜਾਵੇ। ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ’ਚੋਂ ਪ੍ਰਧਾਨ ਰਾਜੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸਰਕਾਰ ਨੇ ਜਲਦ ਸੰਜੀਦਗੀ ਨਾ ਦਿਖਾਈ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜ਼ਬੂਰ ਹੋ ਜਾਣਗੇ।

PunjabKesari

ਇਸ ਮੌਕੇ ਸਰਪ੍ਰਸਤ ਕੰਵਲਜੀਤ ਸਿੰਘ ਪੰਡੋਰੀ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਸਕੱਤਰ ਸਿੰਘ, ਬਲਕਾਰ ਸਿੰਘ, ਠਾਕੁਰ ਦਲੀਪ ਸਿੰਘ, ਰਾਜੂ ਧੱਕਡ਼, ਬਖਸ਼ੀਸ਼ ਸਿੰਘ ਕੀਡ਼ੀ ਅਫਗਾਨਾ ਆਦਿ ਸਣੇ ਸਾਂਝਾ ਕਿਸਾਨ ਸੰਘਰਸ਼ ਕਮੇਟੀ ਦੇ ਮੈਂਬਰ ਮੌਜੂਦ ਸਨ। ਦੱਸ ਦੇਈਏ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਸ਼ੁਰੂ ਹੋਇਆ ਇਹ ਧਰਨਾ ਅੱਜ ਵੀ ਜਾਰੀ ਰਹੇਗਾ। 


author

rajwinder kaur

Content Editor

Related News