ਦੋ ਭੈਣਾਂ ਦਾ ਇਕਲੌਤਾ ਭਰਾ ਸੀ ਟਾਂਡਾ-ਹੁਸ਼ਿਆਰਪੁਰ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲਾ ਨੌਜਵਾਨ

Tuesday, Jul 13, 2021 - 11:02 AM (IST)

ਦੋ ਭੈਣਾਂ ਦਾ ਇਕਲੌਤਾ ਭਰਾ ਸੀ ਟਾਂਡਾ-ਹੁਸ਼ਿਆਰਪੁਰ ਸੜਕ ਹਾਦਸੇ ਵਿੱਚ ਜਾਨ  ਗੁਆਉਣ ਵਾਲਾ ਨੌਜਵਾਨ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ): ਟਾਂਡਾ-ਹੁਸ਼ਿਆਰਪੁਰ ਸੜਕ ਤੇ ਪਿੰਡ ਰਾਮਪੁਰ ਚੰਦੇੜ (ਅੱਡਾ ਸਰਾਂ) ਨੇੜੇ ਬੀਤੇ ਕੱਲ੍ਹ ਸਕੂਟੀ ਅਤੇ ਬੱਸ ਦਰਮਿਆਨ ਭਿਆਨਕ ਹਾਦਸੇ ਵਿੱਚ ਜਾਨ ਗਵਾਉਣ ਵਾਲਾ ਸਕੂਟਰੀ ਸਵਾਰ ਨੌਜਵਾਨ ਤਜਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਕੰਧਾਲਾ ਜੱਟਾਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ।ਏ.ਸੀ. ਦੀ ਰਿਪੇਅਰ ਦਾ ਕੰਮ ਕਰਨ ਵਾਲਾ ਨੌਜਵਾਨ ਆਪਣੇ ਭੂਆ ਦੇ ਮੁੰਡੇ ਨਾਲ ਪਿੰਡ ਕੰਧਾਲਾ ਜੱਟਾਂ ਤੋਂ  ਬੁੱਲੋਵਾਲ ਏ.ਸੀ. ਦੀ ਰਿਪੇਅਰ ਕਰਨ ਜਾ ਰਿਹਾ ਸੀ ਕਿ ਅੱਡਾ ਸਰਾਂ ਨੇੜੇ ਇਹ ਦੁਖ਼ਦਾਈ ਹਾਦਸਾ ਵਾਪਰ ਗਿਆ ਜਿਸ ਵਿਚ ਬੱਸ ਸਵਾਰ 25 ਤੋਂ 30  ਸਵਾਰੀਆਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ।

ਇਹ ਵੀ ਪੜ੍ਹੋ: ਚਰਨਜੀਤ ਲੁਹਾਰਾ ਦੀ ਫੋਟੋ ਵਾਇਰਲ ਕਰ ਮਨਪ੍ਰੀਤ ਬਾਦਲ 'ਤੇ ਲਾਏ ਸਨ ਦੋਸ਼, ਹੁਣ ਉਸੇ ਵਿਅਕਤੀ ਨੇ ਘੇਰਿਆ ਰਾਜਾ ਵੜਿੰਗ

PunjabKesari

ਇਸ ਤੋਂ ਇਲਾਵਾ ਇਸ ਨੌਜਵਾਨ ਦੀ ਸਕੂਟੀ ਦੇ ਪਿੱਛੇ ਬੈਠਾ ਸੰਦੀਪ ਸਿੰਘ ਸੰਨੀ ਪੁੱਤਰ ਜੀਤ ਸਿੰਘ ਵਾਸੀ ਮੂਨਕ ਖੁਰਦ ਵੀ ਗੰਭੀਰ ਜ਼ਖ਼ਮੀ ਹੋ ਗਿਆ।ਤਜਿੰਦਰ  ਸਿੰਘ ਦੀ ਹੋਈ ਬੇਵਕਤੀ ਮੌਤ ਤੇ ਜਿੱਥੇ ਪੂਰੇ ਪਿੰਡ ਵਿੱਚ ਮਾਤਮ ਛਾਇਆ ਹੋਇਆ ਹੈ। ਉਥੇ ਹੀ ਵੱਖ- ਵੱਖ ਖ਼ੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਹੋਏ ਇਸ ਭਿਆਨਕ ਸੜਕ ਹਾਦਸੇ ਤੇ ਵੀ ਗਹਿਰੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ:  ਪੁੱਤ ਨੂੰ ਕੈਨੇਡਾ ਭੇਜਣ ਲਈ 24 ਲੱਖ ਖ਼ਰਚ ਕੇ ਵਿਦੇਸ਼ ਭੇਜੀ ਨੂੰਹ ਨੇ ਚਾੜ੍ਹਿਆ ਚੰਨ, ਮੁੰਡਾ ਖ਼ੁਦਕੁਸ਼ੀ ਕਰਨ ਨੂੰ ਹੋਇਆ ਮਜ਼ਬੂਰ


author

Shyna

Content Editor

Related News