ਤੇਜ਼ ਰਫਤਾਰ ਟੈਂਪੂ ਨੇ ਤੋੜਿਆ ਰੇਲਵੇ ਫਾਟਕ, ਮਾਮਲਾ ਦਰਜ
Wednesday, Mar 14, 2018 - 05:06 PM (IST)

ਖਡੂਰ ਸਾਹਿਬ/ਵੈਰੋਵਾਲ (ਖਹਿਰਾ/ਗਿੱਲ) - ਬਿਆਸ ਤੋਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਾਣ ਵਾਲੀ ਰੇਲਵੇ ਪੱਟੜੀ 'ਤੇ ਸਥਿਤ ਕਸਬਾ ਖਡੂਰ ਸਾਹਿਬ ਦੇ ਨਜ਼ਦੀਕ ਰੇਲਵੇ ਫਾਟਕ ਨੂੰ ਅੱਜ ਤੇਜ਼ ਰਫਤਾਰ 407 ਟੈਂਪੂ ਵਲੋਂ ਤੋੜਨ ਦਿੱਤਾ ਗਿਆ, ਜਿਸ 'ਤੇ ਰੇਲਵੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮੌਕੇ ਰੇਲਵੇ ਪੁਲਸ ਦੇ ਐੱਸ. ਆਈ ਮਨਿੰਦਰ ਸਿੰਘ ਬਿਆਸ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਦੱਸਿਆ ਕਿ ਟੈਂਪੂ ਟਾਟਾ 407 ਜਿਸਦਾ ਨੰਬਰ ਪੀ. ਬੀ 13 ਐੱਚ 7334 ਹੈ, ਕਸਬਾ ਖਡੂਰ ਸਾਹਿਬ ਵਾਲੀ ਸਾਇਡ ਤੋਂ ਤੇਜ਼ ਰਫਤਾਰ 'ਚ ਆ ਰਹੀ ਸੀ ਤੇ ਇਸ ਨੂੰ ਜਗਦੀਸ਼ ਸਿੰਘ ਪੁੱਤਰ ਤਰਸ਼ੇਮ ਸਿੰਘ ਨਾਮਕ ਵਿਅਕਤੀ ਚਲਾ ਰਿਹਾ ਸੀ। ਰੇਲ ਗੱਡੀ ਆਉਣ ਦਾ ਸਮਾਂ ਹੋਇਆ ਤਾਂ ਇਸ ਫਾਟਕ 'ਤੇ ਤਾਇਨਾਤ ਵਿਅਕਤੀ ਵਲੋਂ ਫਾਟਕ ਬੰਦ ਕੀਤਾ ਜਾ ਰਿਹਾ ਸੀ ਤੇ ਉਸ ਸਮੇਂ ਉਕਤ ਡਰਾਈਵਰ ਨੇ ਆਪਣੀ ਗੱਡੀ ਰੋਕਣ ਦੀ ਬਜਾਏ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ ਅਤੇ ਤੇਜ਼ ਰਫਤਾਰ ਗੱਡੀ ਉਸ ਨੇ ਰੋਕੀ ਨਹੀਂ ਸਗੋਂ ਫਾਟਕ ਵਿਚ ਮਾਰੀ ਜਿਸ ਕਾਰਨ ਫਾਟਕ ਦੇ ਦੋਵੇ ਬੈਰੀਅਰ ਟੁੱਟ ਗਏ। ਫਾਟਕ ਦੇ ਨਜ਼ਦੀਕ ਕੋਈ ਹੋਰ ਵਾਹਨ ਜਾਂ ਵਿਅਕਤੀ ਨਾਂ ਹੋਣ ਕਰਕੇ ਕੋਈ ਵੀ ਜਾਨੀ ਨੁਕਸਾਨ ਹੋਣੋ ਟੱਲ ਗਿਆ। ਉਕਤ ਡਰਾਈਵਰ ਖਿਲਾਫ ਰੇਲਵੇ ਐਕਟ ਅਨੁਸਾਰ ਬਣਦੀ ਕਾਰਵਾਈ ਕਰਕੇ ਗੱਡੀ ਨੂੰ ਬੌਂਡ ਕਰ ਦਿੱਤਾ ਗਿਆ ਹੈ ।