ਮਾਤਮ ''ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ ''ਚ ਮੌਤ

Saturday, Sep 12, 2020 - 06:14 PM (IST)

ਮਾਤਮ ''ਚ ਬਦਲੀਆਂ ਖ਼ੁਸ਼ੀਆਂ,ਪੁੱਤ ਦੇ ਵਿਆਹ ਦੇ ਕਾਰਡ ਵੰਡਣ ਜਾ ਰਹੇ ਪਿਓ ਦੀ ਸੜਕ ਹਾਦਸੇ ''ਚ ਮੌਤ

ਤਲਵੰਡੀ ਸਾਬੋ (ਮੁਨੀਸ਼): ਸਬ ਡਵੀਜ਼ਨ ਤਲਵੰਡੀ ਸਾਬੋ ਪਿੰਡ ਲੇਲੇਵਾਲਾ 'ਚ ਇੱਕ ਵਿਅਕਤੀ ਦੀ ਆਪਣੇ ਸਪੁੱਤਰ ਦੇ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਪਣੇ ਘਰ ਆਉਂਦੇ ਸਮੇਂ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ

ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੇ ਕਰਮਜੀਤ ਖ਼ਾਨ ਦੇ ਪੁੱਤਰ ਦਾ ਵਿਆਹ ਸੀ ਜੋ ਮੋਟਰਸਾਈਕਲ ਤੇ ਪਿੰਡ ਸੀਂਗੋ ਤੋਂ ਵਿਆਹ ਦਾ ਕਾਰਡ ਵੰਡ ਕੇ ਵਾਪਸ ਆਉਂਣ ਸਮੇਂ ਮੈਰਿਜ ਪੈਲਸ ਕੋਲ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦਕਿ ਉਸ ਦੀ ਨੂੰਹ ਤੇ ਉਸ ਦਾ ਪੋਤਰਾ ਜ਼ਖਮੀ ਹੋ ਗਏ।ਸਮਾਜ ਸੇਵੀ ਨੇ ਕਾਰ ਚਾਲਕਾਂ ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕਾਰ ਚਾਲਕਾਂ ਨੇ ਕਥਿਤ ਤੌਰ ਤੇ ਅਣਗਹਿਲੀ ਨਾਲ਼ ਕਰਮਜੀਤ ਖਾਨ ਦੇ ਮੋਟਰਸਾਈਕਲ ਨਾਲ ਜਾ ਟਕਰਾਈ ਅਤੇ ਕਾਰ ਚਾਲਕ ਕੋਲ ਕੋਈ ਵੀ ਡਰਾਈਵਰੀ ਲਾਈਸੈਂਸ ਨਹੀਂ ਹੈ। ਉਨ੍ਹਾਂ ਕਾਰ ਚਾਲਕ ਤੇ ਪੁਲਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਮੌਤ ਨਾਲ ਪਿੰਡ 'ਚ ਸੋਗ ਦੀ ਲਹਿਰ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਡੀ.ਐੱਸ.ਪੀ. ਕੇਸਰ ਸਿੰਘ ਦੀ ਬਰੇਨ ਹੈਂਬਰੇਜ਼ ਨਾਲ ਮੌਤ


author

Shyna

Content Editor

Related News