ਹਫ਼ਤੇ ਦੇ ਆਖ਼ਰੀ ਦੋ ਦਿਨਾ ਦੀ ਤਾਲਾਬੰਦੀ ਦੌਰਾਨ ਧਾਰਮਿਕ ਸਥਾਨਾਂ ''ਤੇ ਨਹੀਂ ਪਹੁੰਚੀ ਸੰਗਤ
Saturday, Jun 13, 2020 - 05:31 PM (IST)
ਤਲਵੰਡੀ ਸਾਬੋ (ਮਨੀਸ਼ ਗਰਗ): ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਵੀਕੈਂਡ ਲਾਕਡਾਊਨ ਨੂੰ ਲੈ ਕੇ ਲੋਕਾਂ 'ਚ ਭਬਲਭੂਸਾ ਬਣਿਆ ਹੋਇਆ ਹੈ। ਵੀਕੈਂਡ ਲਾਕਡਾਊਨ ਦਾ ਅਸਰ ਅੱਜ ਧਾਰਮਿਕ ਸਥਾਨਾਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਮਾਲਵੇ 'ਚ ਸਥਿਤ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ 'ਚ ਵੀ ਵੀਕੈਂਡ ਲਾਕਡਾਊਨ ਦੇ ਕਾਰਨ ਸੰਗਤ ਬਿਲਕੁੱਲ ਨਜ਼ਰ ਨਹੀਂ ਆਈ, ਬੇਸ਼ੱਕ 8 ਜੂਨ ਦੇ ਬਾਅਦ ਸੰਗਤ ਦੀ ਆਮਦ ਧਾਰਮਿਕ ਸਥਾਨਾਂ 'ਤੇ ਸ਼ੁਰੂ ਹੋ ਗਈ ਸੀ ਪਰ ਇਕ ਵਾਰ ਫਿਰ ਲਗਾਏ ਗਏ ਵੀਕੈਂਡ ਲਾਕਡਾਊਨ ਦੌਰਾਨ ਸੰਗਤ ਘਰਾਂ ਤੋਂ ਬਾਹਰ ਨਹੀਂ ਨਿਕਲੀ।
ਤਖਤ ਸ੍ਰੀ ਦਮਦਮਾ ਸਾਹਿਬ 'ਤੇ ਸਵੇਰ ਤੋਂ ਹੀ ਸੰਨਾਟਾ ਦੇਖਣ ਨੂੰ ਮਿਲ ਰਿਹਾ ਸੀ, ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਾਇਨਾਤ ਕੀਤੇ ਗਏ ਮੁਲਾਜ਼ਮ ਆਪਣੀ ਡਿਊਟੀ ਦੇ ਰਹੇ ਸਨ ਪਰ ਸੰਗਤ ਨਜ਼ਰ ਨਹੀਂ ਆ ਰਹੀ ਸੀ। ਤਖਤ ਸਾਹਿਬ ਦੇ ਪ੍ਰਬੰਧਤਾਂ ਨੇ ਦੱਸਿਆ ਕਿ 8 ਜੂਨ ਨੂੰ ਧਾਰਮਿਕ ਸਥਾਨ ਖੁੱਲ੍ਹਣ ਦੇ ਕਾਰਨ ਸੰਗਤ ਦੀ ਆਮਦ 50 ਫੀਸਦੀ ਵਧ ਗਈ ਸੀ ਪਰ ਇਸ ਲਾਕਡਾਊਨ ਦੇ ਕਾਰਨ ਇਕ ਵਾਰ ਫਿਰ ਕਰਫਿਊ ਵਰਗਾ ਮਾਹੌਲ ਹੋ ਗਿਆ ਹੈ।