ਅੱਧੀ ਰਾਤ ਰੇਲਵੇ ਪਟੜੀ ਕੋਲ ਸੁੱਟਿਆ ਅਗਵਾ ਕੀਤਾ ਵਿਦਿਆਰਥੀ, ਹੈਰਾਨ ਕਰ ਦੇਵੇਗਾ ਪੂਰਾ ਘਟਨਾਕ੍ਰਮ

Wednesday, Oct 07, 2020 - 06:07 PM (IST)

ਅੱਧੀ ਰਾਤ ਰੇਲਵੇ ਪਟੜੀ ਕੋਲ ਸੁੱਟਿਆ ਅਗਵਾ ਕੀਤਾ ਵਿਦਿਆਰਥੀ, ਹੈਰਾਨ ਕਰ ਦੇਵੇਗਾ ਪੂਰਾ ਘਟਨਾਕ੍ਰਮ

ਤਲਵੰਡੀ ਭਾਈ (ਗੁਲਾਟੀ): ਬੀਤੀ ਸ਼ਾਮ ਤਲਵੰਡੀ ਭਾਈ ਨੇੜੇ ਇੱਕ ਸਕਾਰਪੀਓ ਸਵਾਰ ਵਿਅਕਤੀਆਂ ਵਲੋਂ  ਇਕ ਵਿਦਿਆਰਥੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਅਗਵਾਕਾਰ ਰਾਤ 12 ਵਜੇ ਦੇ ਕਰੀਬ ਪਿੰਡ ਫਹਿਤਗੜ੍ਹ ਨੇੜੇ ਰੇਲਵੇ ਲਾਈਨਾਂ 'ਤੇ ਬੰਨ੍ਹ ਕੇ ਸੁੱਟ ਗਏ।

ਇਹ ਵੀ ਪੜ੍ਹੋ : ਅਕ੍ਰਿਤਘਣ ਨਸ਼ੇੜੀ ਪੁੱਤ ਦਾ ਖ਼ੌਫ਼ਨਾਕ ਕਾਰਾ, ਪਾਣੀ ਵਾਲੀ ਡਿੱਗੀ 'ਚ ਡੁਬੋ ਮਾਂ ਨੂੰ ਮੌਤ ਦੇ ਘਾਟ ਉਤਾਰਿਆ

ਜਾਣਕਾਰੀ ਦਿੰਦਿਆ ਮਹਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਲੱਲੇ ਨੇ ਦੱਸਿਆ ਕਿ ਉਸਦਾ ਮੁੰਡਾ ਵਿਸ਼ਾਲਦੀਪ ਸਿੰਘ ਉਮਰ 17 ਸਾਲ ਜੋ ਤਲਵੰਡੀ ਭਾਈ ਦੇ ਐੱਸ.ਕੇ.ਪਬਲਿਕ ਸਕੂਲ 'ਚ ਬਾਰਵੀਂ ਸ਼੍ਰੇਣੀ 'ਚ ਪੜ੍ਹਦਾ ਹੈ ਅਤੇ ਪਿੰਡ ਲੱਲੇ ਤੋਂ ਬੀਤੇ ਦਿਨ ਘਰ ਤੋਂ ਸਾਢੇ ਤਿੰਨ ਵਜੇ ਟਿਊਸ਼ਨ ਪੜ੍ਹਣ ਲਈ ਘਰ ਤੋਂ ਚੱਲਿਆ, ਜਦੋਂ ਪਿੰਡ ਕਰਮਿੱਤੀ ਦੇ ਮੋੜ 'ਤੇ ਪੁੱਜਾ ਤਾਂ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੇ ਵਿਸ਼ਾਲਦੀਪ ਦੇ ਮੋਟਰਸਾਈਕਲ ਨੂੰ ਫ਼ੇਟ ਮਾਰੀ, ਜਦੋਂ ਉਹ ਮੋਟਰਸਾਈਕਲ ਤੋਂ ਥੱਲੇ ਡਿੱਗਾ ਤਾਂ ਉਸਨੂੰ ਗੱਡੀ ਵਿੱਚ ਸੁੱਟ ਲਿਆ। ਜਿਸਦੀ ਗੱਡੀ 'ਚ ਉਨ੍ਹਾਂ ਵਲੋਂ ਕੁੱਟਮਾਰ ਵੀ ਕੀਤੀ ਗਈ।

ਇਹ ਵੀ ਪੜ੍ਹੋ : ਸ਼ਰਮਨਾਕ: 65 ਸਾਲਾ ਵਿਅਕਤੀ ਨੇ 24 ਸਾਲਾ ਕੁੜੀ ਨਾਲ ਇੰਝ ਕੱਢਿਆ ਆਪਣੇ ਗੁਨਾਹਾਂ ਦਾ ਵੈਰ

PunjabKesari

ਉਸ ਤੋਂ ਅਗਵਕਾਰ ਵਿਸ਼ਾਲਦੀਪ ਨੂੰ ਫਾਜ਼ਿਲਕਾ ਦੇ ਪਿੰਡ ਫਹਿਤਗੜ੍ਹ ਨੇੜੇ ਉਸਦਾ ਮੂੰਹ, ਹੱਥ ਅਤੇ ਪੈਰ ਬੰਨ੍ਹ ਕੇ ਸੁੱਟ ਗਏ। ਕੁਝ ਸਮੇਂ ਦੀ ਜੱਦੋ-ਜਹਿਦ ਮਗਰੋਂ ਉਹ ਆਪਣੇ ਹੱਥ ਪੈਰ ਖੋਲ੍ਹਣ 'ਚ ਸਫ਼ਲ ਹੋਇਆ। ਉਸ ਨੂੰ ਕਾਫੀ ਦੂਰ ਤੋਂ ਇੱਕ ਘਰ ਦੀ ਲਾਈਟ ਜਗਦੀ ਦਿਖਾਈ ਦਿੱਤੀ। ਜਿਸਨੇ ਸਾਰੀ ਘਟਨਾ ਉਕਤ ਨੂੰ ਪਰਿਵਾਰ ਨੂੰ ਜਾਕੇ ਦੱਸੀ, ਜਿਨ੍ਹਾਂ ਨੇ ਪਿੰਡ ਦੇ ਸਰਪੰਚ ਰਾਹੀਂ ਮਾਮਲਾ ਉੱਥੋਂ ਦੀ ਪੁਲਸ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਨੇ ਪਿੰਡ ਲੱਲੇ ਵਿਖੇ ਫੋਨ ਰਾਹੀ ਵਿਸ਼ਾਲਦੀਪ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਵਿਸ਼ਾਲਦੀਪ ਦਾ ਪਰਿਵਾਰ ਉੱਥੇ ਪੁੱਜਾ ਅਤੇ ਉਸਨੂੰ ਘਰ ਲੈਕੇ ਪਿੰਡ ਪਰਤਿਆ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ: ਭੈਣ ਦਾ ਰਿਸ਼ਤਾ ਤੁੜਵਾਉਣ ਦੀ ਧਮਕੀ ਦੇ ਨਾਬਾਲਗਾ ਨੂੰ ਬਣਾਇਆ ਹਵਸ ਦਾ ਸ਼ਿਕਾਰ


author

Shyna

Content Editor

Related News