ਤਲਵੰਡੀ ਭਾਈ ''ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾਂ

Tuesday, Aug 13, 2019 - 05:55 PM (IST)

ਤਲਵੰਡੀ ਭਾਈ ''ਚ ਪੰਜਾਬ ਬੰਦ ਨੂੰ ਮਿਲਿਆ ਰਲਵਾਂ-ਮਿਲਵਾਂ ਹੁੰਗਾਰਾਂ

ਤਲਵੰਡੀ ਭਾਈ (ਗੁਲਾਟੀ) - ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਤੋੜਣ ਦੇ ਰੋਸ 'ਚ ਅੱਜ ਤਲਵੰਡੀ ਭਾਈ ਵਿਖੇ ਸ੍ਰੀ ਗੁਰੂ ਰਵੀਦਾਸ ਯੂਥ ਕਲੱਬ ਤੇ ਭਾਈਚਾਰੇ ਅਤੇ ਵਾਲਮੀਕਿ ਸਮਾਜ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਕਰਵਾਈ ਜਾਵੇ। ਇਸ ਰੋਸ ਮਾਰਚ ਦੀ ਅਗਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐੱਸ.ਸੀ.ਈ. ਸੈੱਲ ਸੂਬਾ ਜਰਨਲ ਸਕੱਤਰ ਰਾਕੇਸ਼ ਕੁਮਾਰ ਕਾਇਤ ਵਲੋਂ ਕੀਤੀ ਗਈ, ਜੋ ਕਰਮਿੱਤੀ ਰੋਡ ਤੋਂ ਸ਼ੁਰੂ ਹੋਇਆ ਪੁਰਾਣਾ ਬੱਸ ਸਟੈਂਡ, ਬਿਜਲੀ ਘਰ ਰੋਡ, ਨਵਾਂ ਬੱਸ ਸਟੈਂਡ, ਮੇਨ ਮੋਗਾ-ਫ਼ਿਰੋਜ਼ਪੁਰ ਚੌਂਕ ਤੋਂ ਵਾਪਸ ਰੇਲਵੇ ਫਾਟਕ, ਪੁਲਸ ਥਾਣਾ ਰੋਡ, ਮੇਨ ਬਜਾਰ, ਸ਼ਿਵ ਚੌਂਕ ਵਿਖੇ ਪੁੱਜਾ। ਰੋਸ ਮਾਰਚ ਦੌਰਾਨ ਤਹਿਸੀਲਦਾਰ ਯਾਦਵਿੰਦਰ ਸਿੰਘ ਅਤੇ ਡੀ. ਐੱਸ. ਪੀ. ਸਤਨਾਮ ਸਿੰਘ ਨੂੰ ਮੈਮੋਰੰਡਮ ਦਿੱਤਾ ਗਿਆ, ਜਿਸ 'ਚ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਕਰਵਾਉਣ ਦੀ ਪੁਰਜੋਰ ਮੰਗ ਕੀਤੀ ਗਈ। ਇਸ ਮੌਕੇ ਨੰਬਰਦਾਰ ਭੁਪਿੰਦਰ ਸਿੰਘ ਭਿੰਦਾ, ਸਮਾਜਸੇਵੀ ਕਿਰਨ ਸਿਤਾਰਾ, ਸੁਖਚੈਨ ਸਿੰਘ ਨਾਹਰ, ਲਵਲੀ ਕੁਮਾਰ ਆਦਿ ਮੌਜੂਦ ਸਨ। 


author

rajwinder kaur

Content Editor

Related News