ਨਸ਼ੇੜੀਆਂ ਦੀ ਪਨਾਹ ਗਾਹ ਬਣ ਚੁੱਕਾ ਹੈ ਤਲਵੰਡੀ ਚੌਧਰੀਆਂ ਦਾ ਬੱਸ ਅੱਡਾ

04/03/2018 7:41:45 AM

ਕਪੂਰਥਲਾ, (ਅਸ਼ਵਨੀ)- ਪਿਛਲੇ ਇਕ ਦਹਾਕੇ ਤੋਂ ਪਹਿਲਾਂ ਪਿੰਡ ਤਲਵੰਡੀ ਚੌਧਰੀਆਂ ਅੰਦਰ ਉਸਾਰੇ ਬੱਸ ਅੱਡੇ ਦੇ ਹੁਣ ਤਕ ਚਾਲੂ ਨਾ ਹੋਣ ਕਾਰਨ ਇਲਾਕਾ ਨਿਵਾਸੀ ਸੁਆਲ ਕਰ ਰਹੇ ਹਨ ਕਿ ਸਰਕਾਰ ਜੀ ਤਲਵੰਡੀ ਚੌਧਰੀਆਂ ਬੱਸ ਅੱਡੇ ਦੀ ਸਾਰ ਕਦੋਂ ਲਵੋਗੇ। ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਇਸ ਬੱਸ ਅੱਡੇ ਨੂੰ ਚਾਲੂ ਨਹੀਂ ਕੀਤੇ ਜਾਣ ਤੋਂ ਇਲਾਕਾ ਨਿਵਾਸੀ ਸੂਬਾ ਸਰਕਾਰ ਤੋਂ ਨਾਰਾਜ਼ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਬੰਦ ਪਏ ਬੱਸ ਅੱਡੇ ਵਾਲੀ ਥਾਂ ਨਸ਼ੇੜੀਆਂ ਦੀ ਪਨਾਹ ਗਾਹ ਬਣ ਚੁੱਕਾ ਹੈ। ਲੋਕਾਂ ਦੀ ਮੰਗ ਤੇ ਜਦੋਂ ਜਗ ਬਾਣੀ ਨੇ ਬੱਸ ਅੱਡੇ ਦਾ ਦੌਰਾ ਕੀਤਾ ਤਾਂ ਉਸ ਦੀ ਹਾਲਤ ਜੰਗਲ ਵਾਂਗ ਨਜ਼ਰ ਆਈ। ਜਿਸ ਨੂੰ ਸਾਫ ਕਰ ਕੇ ਉਸ ਥਾਂ ਤੇ ਛਾਂਦਾਰ ਬੂਟੇ ਲਾਉਣ ਦੀ ਜ਼ਰੂਰਤ ਹੈ, ਉਸ ਤੋਂ ਬਾਅਦ ਲੰਬੇ ਸਮੇਂ ਤੋਂ ਇਸ ਅੱਡੇ ਨੂੰ ਚਾਲੂ ਕਰਨ ਦੀ ਇਲਾਕਾ ਨਿਵਾਸੀਆਂ ਵਲੋਂ ਉਠਾਈ ਜਾ ਰਹੀ ਮੰਗ ਨੂੰ ਪੂਰਾ ਕਰਨ ਵਾਸਤੇ ਸਰਕਾਰ ਨੂੰ ਇਸ ਅੱਡੇ ਨੂੰ ਚਾਲੂ ਕਰਵਾਉਣ ਵੱਲ ਵੀ ਧਿਆਨ ਦੇਣਾ ਜ਼ਰੂਰੀ ਬਣਦਾ ਹੈ। 


Related News