'SYL' ਤੇ 'ਰਿਹਾਈ' ਗੀਤ ਬੈਨ ਹੋਣ ਖ਼ਿਲਾਫ਼ ਅਕਾਲੀ ਦਲ 15 ਜੁਲਾਈ ਨੂੰ ਕੱਢੇਗਾ ਰੋਸ ਟਰੈਕਟਰ ਮਾਰਚ
Thursday, Jul 14, 2022 - 01:34 PM (IST)
ਚੰਡੀਗੜ੍ਹ - ਪੰਜਾਬ ਦੇ ਲੋਕ ਮਸਲਿਆਂ ਦੀ ਤਰਜਮਾਨੀ ਕਰਦੇ #SYL ਅਤੇ #Rihai ਵਰਗੇ ਗੀਤਾਂ 'ਤੇ ਪਾਬੰਦੀ ਲਗਾਉਣ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਨਿਖੇਧੀ ਕੀਤੀ ਗਈ ਹੈ। ਇਸ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਅਕਾਲੀ ਦਲ ਵਲੋਂ 15 ਜੁਲਾਈ ਨੂੰ ਕੇਂਦਰ ਵੱਲੋਂ ਦੋ ਪੰਜਾਬੀ ਗੀਤਾਂ ’ਤੇ ਪਾਬੰਦੀ ਲਾਉਣ ਦੇ ਵਿਰੋਧ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼
ਇਸ ਸਬੰਧ ’ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਇਕ ਟਵੀਟ ਸਾਂਝਾ ਕੀਤਾ ਗਿਆ ਹੈ। ਟਵੀਟ ’ਚ ਸੁਖਬੀਰ ਬਾਦਲ ਨੇ ਲਿਖਿਆ ਕਿ, ‘‘ਪੰਜਾਬ ਦੇ ਲੋਕ ਮਸਲਿਆਂ ਦੀ ਤਰਜਮਾਨੀ ਕਰਦੇ #SYL ਅਤੇ #Rihai ਵਰਗੇ ਗੀਤਾਂ 'ਤੇ ਪਾਬੰਦੀ, ਸਾਡੇ ਵਿਚਾਰਾਂ ਦੇ ਪ੍ਰਗਟਾਵੇ ਦੇ ਲੋਕਤੰਤਰੀ ਹੱਕ ਦਾ ਘਾਣ ਹੈ। ’’ ਸੁਖਬੀਰ ਬਾਦਲ ਨੇ ਕਿਹਾ ਕਿ ‘‘ਆਓ 15 ਜੁਲਾਈ ਨੂੰ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਯੂਥ ਅਕਾਲੀ ਦਲ ਕੱਢੇ ਜਾ ਰਹੇ ਰੋਸ ਟ੍ਰੈਕਟਰ ਮਾਰਚ ਰਾਹੀਂ ਇਸ ਨਾਇਨਸਾਫ਼ੀ ਵਿਰੁੱਧ ਅਵਾਜ਼ ਬੁਲੰਦ ਕਰੀਏ। #RosTractorMarch’’।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼
ਦੱਸ ਦੇਈਏ ਕਿ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ SYL ਨੂੰ ਅਤੇ ਗਾਇਕ ਕੰਵਰ ਗਰੇਵਾਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਰਿਹਾਈ' ਨੂੰ ਭਾਰਤ 'ਚ ਬੈਨ ਕਰ ਦਿੱਤਾ ਹੈ। ਮੂਸੇਵਾਲਾ ਦਾ ਗੀਤ SYL ਭਾਰਤ ਸਰਕਾਰ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੋਵਾਂ ਗੀਤਾਂ ਨੂੰ ਬੈਨ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਨਿੰਦਾ ਕੀਤੀ ਹੈ।
ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)