ਸਵਾਈਨ ਫਲੂ ਜਾਗਰੂਕਤਾ ਮੁਹਿੰਮ ਦਾ ਐੱਸ. ਐੱਮ. ਓ. ਨੇ ਕੀਤਾ ਆਗਾਜ਼

Saturday, Feb 03, 2018 - 10:10 AM (IST)

ਸਵਾਈਨ ਫਲੂ ਜਾਗਰੂਕਤਾ ਮੁਹਿੰਮ ਦਾ ਐੱਸ. ਐੱਮ. ਓ. ਨੇ ਕੀਤਾ ਆਗਾਜ਼


ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸਿਵਲ ਸਰਜਨ ਤਰਨਤਾਰਨ ਡਾ. ਸ਼ਮਸ਼ੇਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀ. ਐੱਚ. ਸੀ. ਝਬਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਰਮਵੀਰ ਭਾਰਤੀ ਦੀ ਅਗਵਾਈ 'ਚ ਅੱਜ ਸੀ. ਐੱਚ. ਸੀ. ਝਬਾਲ ਤੋਂ ਸਵਾਈਨ ਫਲੂ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ਗਿਆ। 
ਜਾਣਕਾਰੀ ਦਿੰਦਿਆਂ ਡਾ. ਕਰਮਵੀਰ ਭਾਰਤੀ ਨੇ ਦੱਸਿਆ ਕਿ ਸਵਾਈਨ ਫਲੂ ਕੋਈ ਜਾਨਲੇਵਾ ਬੀਮਾਰੀ ਨਹੀਂ ਹੈ, ਇਹ ਇਕ ਵਾਇਰਸ ਤੋਂ ਪੈਦਾ ਹੋਣ ਵਾਲੀ ਬੀਮਾਰੀ ਹੈ, ਜਿਸ ਦਾ ਇਲਾਜ ਸੰਭਵ ਹੈ। ਇਸ ਬੀਮਾਰੀ ਤੋਂ ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ, ਜ਼ੁਕਾਮ, ਸਾਹ ਲੈਣ 'ਚ ਤਕਲੀਫ਼ ਅਤੇ ਗਲੇ ਵਿਚ ਘੁੱਟਣ ਮਹਿਸੂਸ ਹੋਣਾ ਹੈ। ਇਸ ਤੋਂ ਬਚਾਓ ਸਬੰਧੀ ਐੱਸ. ਐੱਮ. ਓ. ਡਾ. ਭਾਰਤੀ, ਹਰਦੀਪ ਸਿੰਘ ਬੀ. ਈ. ਈ. ਤੇ ਪਰਦੀਪ ਸਿੰਘ ਐੱਸ. ਆਈ. ਨੇ ਦੱਸਿਆ ਕਿ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਅੱਗੇ ਰੁਮਾਲ ਰੱਖਣਾ, ਜ਼ਿਆਦਾ ਭੀੜ ਵਾਲੀ ਥਾਂ ਤੋਂ ਬਚਿਆ ਜਾਵੇ ਤੇ ਸਾਫ਼ ਪਾਣੀ ਜ਼ਿਆਦਾ ਪੀਤਾ ਜਾਵੇ। ਇਸ ਮੌਕੇ ਸਲਵਿੰਦਰ ਸਿੰਘ ਐੱਸ. ਆਈ., ਕੰਵਲਵਾਲਰਾਜ ਸਿੰਘ ਐੱਸ. ਆਈ. ਭੁਪਿੰਦਰ ਸਿੰਘ, ਅਮਨਦੀਪ ਸਿੰਘ, ਵਰਿੰਦਰ ਕੌਰ ਐੱਲ. ਐੱਚ. ਵੀ., ਕੁਲਜੀਤ ਕੌਰ ਏ. ਐੱਨ. ਐੱਮ., ਆਸ਼ਾ ਵਰਕਰਜ਼ ਤੇ ਇਲਾਕੇ ਦੇ ਮੋਹਤਬਰ ਹਾਜ਼ਰ ਸਨ।


Related News