ਪਟਿਆਲਾ ''ਚ ਸਵਾਈਨ ਫਲੂ ਦਾ ਇਕ ਹੋਰ ਮਰੀਜ਼ ਆਇਆ ਸਾਹਮਣੇ (ਵੀਡੀਓ)

Saturday, Aug 19, 2017 - 05:36 PM (IST)


ਪਟਿਆਲਾ(ਇੰਦਰਜੀਤ ਬਖਸ਼ੀ) — ਪੰਜਾਬ 'ਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਆ ਰਹੀ ਹੈ। ਚੰਡੀਗੜ੍ਹ ਤੋਂ ਬਾਅਦ ਹੁਣ ਪਟਿਆਲਾ 'ਚ ਵੀ ਸਵਾਈਨ ਫਲੂ ਦੇ 6 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਕ ਮਰੀਜ਼ ਰਜਿੰਦਰਾ ਹਸਪਤਾਲ 'ਚ ਜੇਰੇ ਇਲਾਜ 'ਚ ਹੈ। ਮੈਡੀਕਲ ਸੁਪਰੀਟੈਂਡੇਂਟ ਭੁਪਿੰਦਰ ਸਿੰਘ ਮੁਤਾਬਕ ਡੇਗੂ ਅਤੇ ਸਵਾਈਨ ਫਲੂ ਦੇ ਮਰੀਜ਼ਾਂ ਦੇ ਲਈ ਬਕਾਇਦਾ ਵਖਰਾ ਵਾਰਡ ਬਣਾਇਆ ਗਿਆ ਹੈ। ਇਸ ਵਾਰਡ 'ਚ ਕਈ ਮਰੀਜ਼ਾਂ ਲਈ ਕਈ ਤਰ੍ਹਾਂ ਦੀਆਂ ਸਹੂਲਤਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੀ ਉਸ ਨੂੰ ਜ਼ਰੂਰਤ ਹੈ। ਬਿਨ੍ਹਾਂ ਮੌਸਮ ਦੇ ਫੈਲ ਰਹੇ ਸਵਾਈਨ ਫਲੂ ਤੋਂ ਡਾਕਟਰ ਵੀ ਬਹੁਤ ਪ੍ਰੇਸ਼ਾਨ ਹਨ।


Related News