ਸਵਿਫਟ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 2 ਦੀ ਮੌਤ

Tuesday, Aug 03, 2021 - 10:02 PM (IST)

ਸਵਿਫਟ ਕਾਰ ਨੇ ਬਾਈਕ ਨੂੰ ਮਾਰੀ ਟੱਕਰ, 2 ਦੀ ਮੌਤ

ਰਾਮ ਤੀਰਥ(ਸੂਰੀ)- ਰਾਮ ਤੀਰਥ ਅੱਡਾ ਬਾਉਲੀ ਨੇੜੇ ਰਾਮ ਤੀਰਥ ਸਾਇਡ ਤੋਂ ਅੰਮ੍ਰਿਤਸਰ ਨੂੰ ਆ ਰਹੀ ਸਵਿਫਟ ਕਾਰ ਨੇ ਰਾਮ ਤੀਰਥ ਸਾਇਡ ਤੋਂ ਆ ਰਹੇ ਬਾਈਕ, ਜਿਸ ’ਤੇ ਬਜ਼ੁਰਗ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਰਾਜ ਕੌਰ ਜੋ ਕਿ ਸੈਦਪੁਰ ਦੇ ਭੱਠੇ ’ਤੇ ਕੰਮ ਕਰਦੇ ਸਨ ਅਤੇ ਸ਼ਹਿਰ ਨੂੰ ਆ ਰਹੇ ਸੀ, ਨੂੰ ਕਾਰ ਵਾਲੇ ਨੇ ਟੱਕਰ ਮਾਰ ਦਿੱਤੀ । ਟੱਕਰ ਇੰਨੀ ਭਿਆਨਕ ਸੀ ਕਿ ਜਿਸ ਨਾਲ ਮੌਕੇ ’ਤੇ ਹੀ ਬਲਵਿੰਦਰ ਸਿੰਘ ਅਤੇ ਰਾਜ ਕੌਰ ਦੋਵਾਂ ਦੀ ਮੌਤ ਹੋ ਗਈ ਅਤੇ ਕੋਲੋਂ ਦੀ ਸਾਈਕਲ ’ਤੇ ਲੰਘਦੇ ਅਮਰੀਕ ਸਿੰਘ ਪੁੱਤਰ ਪਿਆਰਾ ਸਿੰਘ ਵੀ ਜ਼ਖਮੀ ਹੋ ਗਿਆ। ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਸਨ, ਕਾਰ ਵਿੱਚੋਂ ਪੁਲਸ ਦੀ ਬੈਲਟ, ਸ਼ਰਾਬ ਦੀਆਂ ਖਾਲੀ ਅਤੇ ਭਰੀਆਂ ਬੋਤਲਾਂ ਵੀ ਮਿਲੀਆਂ, ਇਹ ਵੀ ਪਤਾ ਲੱਗਾ ਕਿ ਕਾਰ ਪੁਲਸ ਮੁਲਜ਼ਮਾਂ ਦੀ ਹੈ ਅਤੇ ਪੁਲਸ ਵਾਲੇ ਹੀ ਚਲਾ ਰਹੇ ਸਨ।


author

Bharat Thapa

Content Editor

Related News