ਦਰੱਖਤ ਨਾਲ ਟੱਕਰਾਈ ਸਵਿਫਟ ਕਾਰ ਦੇ ਉੱਡੇ ਪਰਖੱਚੇ, ਨੌਜਵਾਨਾਂ ਨੂੰ ਦੇਖ ਹੈਰਾਨ ਰਹਿ ਗਏ ਲੋਕ

Wednesday, Sep 20, 2023 - 06:40 PM (IST)

ਦਰੱਖਤ ਨਾਲ ਟੱਕਰਾਈ ਸਵਿਫਟ ਕਾਰ ਦੇ ਉੱਡੇ ਪਰਖੱਚੇ, ਨੌਜਵਾਨਾਂ ਨੂੰ ਦੇਖ ਹੈਰਾਨ ਰਹਿ ਗਏ ਲੋਕ

ਔੜ (ਛਿੰਜੀ ਲੜੋਆ) : ਪਿੰਡ ਮਾਹਲ ਖੁਰਦ ਨਜ਼ਦੀਕ ਮੁੱਖ ਮਾਰਗ ਦੁਆਲੇ ਲੱਗੇ ਦਰੱਖਤਾਂ ਨਾਲ ਟਕਰਾਉਣ ਕਰਕੇ ਇਕ ਸਵਿਫਟ ਕਾਰ ਦੇ ਪਰਖੱਚੇ ਉੱਡ ਗਏ। ਇਸ ਵੱਡੇ ਹਾਦਸੇ ਦੌਰਾਨ ਚੰਗੀ ਗੱਲ ਇਹ ਹੈ ਕਿ ਕਾਰ ’ਚ ਸਵਾਰ 2 ਨੌਜਵਾਨ ਵਾਲ-ਵਾਲ ਬਚ ਗਏ, ਜਿਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਇਹ ਕਾਰ ਰਾਹੋਂ ਸਾਈਡ ਤੋਂ ਔੜ ਵੱਲ ਜਾ ਰਹੀ ਸੀ ਅਤੇ ਜਦੋਂ ਇਹ ਪਿੰਡ ਮਾਹਲ ਖੁਰਦ ਨਜ਼ਦੀਕ ਪੁੱਜੀ ਤਾਂ ਇਸ ਦਾ ਸੰਤੁਲਨ ਵਿਗੜ ਗਿਆ ਤੇ ਸਿੱਧੀ ਦਰੱਖਤ ਨਾਲ ਟੱਕਰਾਉਂਦੀ ਹੋਈ ਉਸ ਸਮੇਂ ਰੁਕੀ ਜਦੋਂ ਇਹ ਬੁਰੀ ਤਰ੍ਹਾਂ ਨੁਕਸਾਨੀ ਗਈ। 

ਕਾਰ ਦੀ ਹਾਲਤ ਨੂੰ ਦੇਖ ਕੇ ਸਾਰੇ ਲੋਕ ਹੈਰਾਨ ਸਨ ਕਿ ਆਖਿਰ ਇਸ ’ਚ ਸਵਾਰ ਨੌਜਵਾਨਾਂ ਦਾ ਬਚਾਅ ਕਿਵੇਂ ਹੋ ਗਿਆ। ਰਾਤ ਕਰੀਬ ਸਾਢੇ 9 ਵਜੇ ਵਾਪਰੀ ਇਸ ਘਟਨਾ ਦੌਰਾਨ ਲੋਕ ਉਸ ਸਮੇਂ ਇਕਦਮ ਇਕੱਠੇ ਹੋ ਗਏ, ਜਦੋਂ ਕਾਰ ਦੇ ਦਰੱਖਤ ਨਾਲ ਟੱਕਰਾਉਣ ਨਾਲ ਜ਼ੋਰਦਾਰ ਧਮਾਕਾ ਹੋਇਆ ਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਦਰੱਖਤਾਂ ਨੂੰ ਕਾਰ ਨੇ ਜੜ੍ਹਾਂ ਤੋਂ ਹੀ ਪੁੱਟ ਸੁੱਟਿਆ।


author

Gurminder Singh

Content Editor

Related News