ਰੇਪ ਕੇਸ ਮਾਮਲੇ 'ਚ ਭਾਜਪਾ ਆਗੂ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ 'ਚ ਹੋਇਆ ਵਾਧਾ
Friday, Oct 06, 2017 - 09:35 AM (IST)
ਗੁਰਦਾਸਪੁਰ — ਗੁਰਦਾਸਪੁਰ 'ਚ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰੇਪ ਕੇਸ ਦੇ ਮਾਮਲੇ 'ਚ ਪੀੜਤ ਮਹਿਲਾ ਨੇ ਸੁਪਰੀਮ ਕੋਰਟ 'ਚ ਇਨਸਾਫ ਦੀ ਗੁਹਾਰ ਲਗਾਈ ਹੈ।
ਪੀੜਤ ਨੇ ਦੋਸ਼ ਲਗਾਇਆ ਹੈ ਕਿ ਸਲਾਰੀਆ ਉਸ ਨਾਲ 1982 ਤੋਂ 2014 ਤਕ ਰਹਿ ਰਿਹਾ ਸੀ ਤੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਉਂਦਾ ਰਿਹਾ ਪਰ 2014 'ਚ ਵਿਆਹ ਤੋਂ ਮਨਾ ਕੀਤਾ। ਉਸ ਨੇ ਇਹ ਵੀ ਦੱਸਿਆ ਕਿ ਸਲਾਰੀਆ ਨੇ ਉਸ ਨੂੰ ਮੁੰਬਈ 'ਚ ਪੀ. ਜੀ. ਵੀ ਲੈ ਕੇ ਦਿੱਤਾ ਸੀ ਤੇ ਉਸ ਤੋਂ ਬਾਅਦ ਫਲੈਟ ਖਰੀਦ ਕੇ ਦਿੱਤਾ। ਇਸ ਦੇ ਨਾਲ ਹੀ ਹੁਣ ਉਸ ਨੇ ਸਲਾਰੀਆ ਕੋਲੋਂ ਖੁਦ ਦੀ ਜਾਨ ਨੂੰ ਖਤਰਾ ਦੱਸਿਆ ਹੈ । ਉਕਤ ਮਹਿਲਾ ਦਾ ਕਹਿਣਾ ਹੈ ਕਿ ਸਲਾਰੀਆ ਨੇ ਉਸ ਨੂੰ ਧਮਕੀ ਦਿੱਤੀ ਹੈ ਕਿ ਉਹ ਜੋ ਕਰਨਾ ਚਾਹੁੰਦੀ ਹੈ, ਕਰ ਸਕਦੀ ਹੈ। ਇਸ ਲਈ ਪੀੜਤ ਮਹਿਲਾ ਨੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਪੀੜਤ ਮਹਿਲਾ ਕੋਲ ਸਵਰਨ ਸਲਾਰੀਆ ਤੇ ਉਸ ਦੀਆਂ ਆਪਤੀਜਨਕ ਤਸਵੀਰਾਂ ਹਨ ਜੋ ਉਹ ਸਬੂਤ ਦੇ ਤੌਰ 'ਤੇ ਪੇਸ਼ ਕਰ ਰਹੀ ਹੈ।
