ਜ਼ਹਿਰੀਲੀ ਦਵਾਈ ਨਿਗਲਣ ਨਾਲ ਨੌਜਵਾਨ ਦੀ ਮੌਤ
Thursday, Aug 30, 2018 - 12:37 AM (IST)
ਧਨੌਲਾ, (ਰਵਿੰਦਰ)- ਬਡਬਰ ਪਿੰਡ ਦੇ ਇਕ ਨੌਜਵਾਨ ਦੀ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਗਈ। ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੱਖਣ ਦਾਸ ਦੇ ਪਿਤਾ ਰਾਮਸ਼ਰਨ ਦਾਸ ਵਾਸੀ ਮਲਕਾਣੀ ਪੱਤੀ ਬਡਬਰ ਨੇ ਬਿਆਨ ਦਰਜ ਕਰਵਾਏ ਕਿ ਉਹ ਤੇ ਉਸ ਦਾ ਪੁੱਤਰ ਮੱਖਣ ਦਾਸ ਖੇਤ ’ਚ ਸਪਰੇਅ ਕਰ ਰਹੇ ਸਨ ਤਾਂ ਉਹ ਪਾਣੀ ਪੀਣ ਲੱਗਾ ਤਾਂ ਦਵਾਈ ਵਾਲੇ ਭਾਂਡੇ ’ਚ ਹੀ ਪਾਣੀ ਪੀ ਗਿਆ, ਜਿਸ ਕਰਕੇ ਉਹ ਧਰਤੀ ’ਤੇ ਡਿੱਗ ਗਿਆ, ਜਿਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਅਾ, ਜਿਸ ਦੀ ਇਲਾਜ ਅਧੀਨ ਮੌਤ ਹੋ ਗਈ। ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਰਾਮਸ਼ਰਨ ਦਾਸ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ’ਚ ਲਿਆ ਕੇ ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
