ਸਵੱਛ ਭਾਰਤ ਅਭਿਆਨ ਤਹਿਤ ਦੇਸ਼ ''ਚ ਮੋਹਰੀ ਰਿਹਾ ਅੰਮ੍ਰਿਤਸਰ ਦਾ ਸਿਵਲ ਹਸਪਤਾਲ, ਕੇਂਦਰ ਸਰਕਾਰ ਤੋਂ ਮਿਲਿਆ ਇਹ ਇਨਾਮ (ਵੀਡੀਓ)
Monday, Aug 21, 2017 - 07:37 PM (IST)
ਅੰਮ੍ਰਿਤਸਰ (ਸੁਮਿਤ ਖੰਨਾ) — ਸਫਾਈ ਤੇ ਗੁਣਵੱਤਾ ਦੇ ਮਾਮਲੇ 'ਚ ਅੱਵਲ ਆ ਕੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਨੇ ਪੂਰੇ ਦੇਸ਼ 'ਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸਵੱਛ ਭਾਰਤ ਮੁਹਿੰਮ ਤਹਿਤ ਕੇਂਦਰ ਸਰਕਾਰ ਵਲੋਂ ਦੇਸ਼ ਭਰ 'ਚੋਂ ਚੁਣੇ ਗਏ ਉੱਚ ਕੋਟੀ ਦੇ ਦੋ ਹਸਪਤਾਲਾਂ 'ਚ ਅੰਮ੍ਰਿਤਸਰ ਦਾ ਜੇ. ਸੀ. ਐੱਮ. ਐੱਮ. ਸਿਵਲ ਹਸਪਤਾਲ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਇਸ ਹਸਪਤਾਲ ਨੂੰ ਨੈਸ਼ਨਲ ਇਨਸ਼ੋਰੈਂਸ ਸਟੈਂਡਰਡ ਸਰਟੀਫਿਕੇਟ ਮਿਲਿਆ ਹੈ। ਇਸ ਦੇ ਨਾਲ ਹੀ ਕੇਂਦਰ ਵਲੋਂ ਇਸ ਹਸਪਤਾਲ ਨੂੰ 3 ਸਾਲਾ ਤਕ ਸਾਢੇ 17 ਲੱਖ ਰੁਪਏ ਪ੍ਰਤੀ ਸਾਲ ਇਨਾਮ ਵਜੋਂ ਦਿੱਤੇ ਜਾਣਗੇ ਅਤੇ ਪੰਜਾਬ ਸਰਕਾਰ ਵਲੋਂ ਇਨਾਮ ਵਜੋਂ 2 ਲੱਖ ਰੁਪਏ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲਾਂ ਪੰਜਾਬ ਸਰਕਾਰ ਤੇ ਫਿਰ ਕੇਂਦਰ ਸਰਕਾਰ ਵਲੋਂ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਇਸ ਹਸਪਤਾਲ ਨੂੰ ਇਹ ਇਨਾਮ ਮਿਲਿਆ ਹੈ।