ਸਵੱਛਤਾ ਲਈ ਸਿਵਲ ਹਸਪਤਾਲ ਮੁਕੇਰੀਆਂ ਅੱਵਲ, ਦਸੂਹਾ ਨੂੰ ਦੂਜਾ ਸਥਾਨ
Thursday, Dec 21, 2017 - 02:51 PM (IST)
ਮੁਕੇਰੀਆਂ (ਬਲਵੀਰ)— 'ਕਾਇਆ-ਕਲਪ ਸਵੱਛ ਭਾਰਤ ਮੁਹਿੰਮ' ਅਧੀਨ ਪੰਜਾਬ ਦੇ ਸਾਰੇ ਸਬ-ਡਿਵੀਜ਼ਨ ਹਸਪਤਾਲਾਂ 'ਚੋਂ ਸਿਵਲ ਹਸਪਤਾਲ ਮੁਕੇਰੀਆਂ ਅੱਵਲ ਆਇਆ ਹੈ। ਐੱਸ. ਐੱਮ. ਓ. ਡਾ. ਸਵਿੰਦਰ ਸਿੰਘ ਮਠੌਣ ਨੇ ਦੱਸਿਆ ਕਿ 19 ਦਸੰਬਰ ਨੂੰ ਇਸ ਸਬੰਧੀ ਇਕ ਸੂਬਾ ਪੱਧਰੀ ਸਮਾਰੋਹ ਮੋਹਾਲੀ ਵਿਖੇ ਕਰਵਾਇਆ ਗਿਆ ਸੀ, ਜਿਸ ਵਿਚ ਉਨ੍ਹਾਂ ਦੇ ਹਸਪਤਾਲ ਨੂੰ 86.4 ਫੀਸਦੀ ਸਕੋਰ ਮਿਲਣ 'ਤੇ ਪਹਿਲਾ ਸਥਾਨ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਉਨ੍ਹਾਂ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਇਕ ਪ੍ਰਸ਼ੰਸਾ ਪੱਤਰ, ਟਰਾਫੀ ਅਤੇ 3.5 ਲੱਖ ਰੁਪਏ ਦਾ ਇਨਾਮ ਵੀ ਮਿਲਿਆ। ਇਸ ਮੌਕੇ ਉਨ੍ਹਾਂ ਨਾਲ ਅੰਜਲੀ ਭੰਵਰਾ ਪ੍ਰਿੰਸੀਪਲ ਸੈਕਟਰੀ ਹੈਲਥ, ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਰੁਣ ਰੂਜ਼ਮ, ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ, ਡੀ. ਐੱਮ. ਸੀ. ਹੁਸ਼ਿਆਰਪੁਰ ਡਾ. ਸਤਪਾਲ ਡੋਗਰਾ, ਡੈਂਟਲ ਸਰਜਨ ਕਪਿਲ ਡੋਗਰਾ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।

ਦਸੂਹਾ 'ਚ ਪੰਜਾਬ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਚੰਡੀਗੜ੍ਹ ਵੱਲੋਂ ਆਡੀਟੋਰੀਅਮ ਮੋਹਾਲੀ ਵਿਖੇ 'ਕਾਇਆ-ਕਲਪ ਸਵੱਛ ਭਾਰਤ ਮੁਹਿੰਮ' ਅਧੀਨ ਸੂਬਾ ਪੱਧਰੀ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਸਮੂਹ ਸਿਵਲ ਹਸਪਤਾਲਾਂ ਤੇ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਮੁਖੀਆਂ ਨੇ ਭਾਗ ਲਿਆ।
ਸਮਾਗਮ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ, ਪ੍ਰਮੁੱਖ ਸਕੱਤਰ ਸਿਹਤ ਵਿਭਾਗ ਪੰਜਾਬ ਅੰਜਲੀ ਭਾਵੜਾ, ਮੈਨੇਜਿੰਗ ਡਾਇਰੈਕਟਰ ਹੈਲਥ ਮਿਸ਼ਨ ਪੰਜਾਬ ਵਰੁਣ ਰੂਜ਼ਮ ਅਤੇ ਡਾਇਰੈਕਟਰ ਸਿਹਤ ਪਰਿਵਾਰ ਭਲਾਈ ਪੰਜਾਬ ਰਾਜੀਵ ਭੱਲਾ ਵੱਲੋਂ ਸਿਵਲ ਹਸਪਤਾਲ ਦਸੂਹਾ ਨੂੰ 'ਕਾਇਆ-ਕਲਪ ਸਵੱਛ ਭਾਰਤ ਮੁਹਿੰਮ 2017-18' ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ 'ਤੇ ਐੱਸ. ਐੱਮ. ਓ. ਡਾ. ਆਰ. ਕੇ. ਬੱਗਾ ਅਤੇ ਨੋਡਲ ਅਫਸਰ ਡਾ. ਗੁਲਵਿੰਦਰ ਸਿੰਘ ਨੂੰ ਸਰਟੀਫਿਕੇਟ ਦਿੱਤਾ ਗਿਆ।
ਇਸ ਮੌਕੇ ਡਾ. ਦੀਦਾਰ ਸਿੰਘ, ਡਾ. ਐੱਸ. ਪੀ. ਸਿੰਘ, ਡਾ. ਨਮਰਤਾ ਪੁਰੀ, ਡਾ. ਰਣਜੀਤ ਸਿੰਘ, ਅਪਥੈਲਮਿਕ ਅਫ਼ਸਰ ਰਜਿੰਦਰ ਸਿੰਘ, ਡਾ. ਧਾਮੀ, ਡਾ. ਹਰਜੀਤ ਸਿੰਘ, ਡਾ. ਰਾਜਦੀਪ, ਡਾ. ਰਾਜਵੀਰ ਸਮੇਤ ਸਿਵਲ ਹਸਪਤਾਲ ਦਸੂਹਾ ਵਿਖੇ ਸਮੂਹ ਡਾਕਟਰ, ਨਰਸਿੰਗ ਸਟਾਫ਼ ਅਤੇ ਕਲੈਰੀਕਲ ਸਟਾਫ਼ ਮੌਜੂਦ ਸੀ। ਡਾ. ਬੱਗਾ ਨੇ ਕਿਹਾ ਕਿ ਅਸੀਂ ਅੱਗੇ ਤੋਂ ਵੀ ਹਸਪਤਾਲ ਦੀ ਸਫ਼ਾਈ ਅਤੇ ਮਰੀਜ਼ਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਯਤਨਸ਼ੀਲ ਰਹਾਂਗੇ।
