ਜ਼ਿਲਾ ਪ੍ਰਸ਼ਾਨ ਨੇ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੰਝ ਦਿੱਤਾ ਜਨਮ ਦਿਨ ਦਾ ਤੋਹਫਾ
Sunday, Sep 17, 2017 - 01:14 PM (IST)
ਬੁਢਲਾਡਾ (ਮਨਜੀਤ) — ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵੱਛ ਭਾਰਤ ਦੀ ਆਰੰਭੀ ਮੁਹਿੰਮ ਨੂੰ ਜ਼ਿਲਾ ਪ੍ਰਸ਼ਾਸਨ ਨੇ ਐਤਵਾਰ ਨੂੰ ਅਨੋਖੇ ਢੰਗ ਨਾਲ ਆਰੰਭ ਕਰਦਿਆਂ ਹੋਇਆ ਜ਼ਿਲਾ ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਗੁਪਤਾ ਨੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡ ਕੁਲਹਿਰੀ ਵਿਖੇ ਆਪਣੇ ਹੱਥੀ ਪਿੰਡ ਦੀਆਂ ਗਲੀਆਂ ਦੀ ਝਾੜੂ ਨਾਲ ਸਫਾਈ ਕਰਕੇ ਸਵੱਛ ਭਾਰਤ ਦੀ ਮੁਹਿੰਮ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਕਿੰਨੀ ਖੁਸ਼ੀ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਆਰੰਭੀ ਸਫਾਈ ਮੁਹਿੰਮ ਨੂੰ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਦੇ 67ਵੇਂ ਜਨਮ ਦਿਨ ਨੂੰ ਸਮਰਪਿਤ ਇਸ ਮੁਹਿੰਮ ਨੂੰ ਹੋਰ ਅੱਗੇ ਤੋਰ ਰਿਹਾ ਹੈ। ਜਿਸ 'ਚ ਪਿੰਡ ਦੀਆਂ ਪੰਚਾਇਤਾ, ਕਲੱਬਾਂ, ਧਾਰਮਿਕ ਸੰਸਥਾਵਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲੈਣ ਦੇ ਫੈਸਲੇ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਆਰੰਭੀ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾ ਕੇ ਆਪਣਾ ਆਲਾ-ਦੁਆਲਾ ਤੇ ਪਿੰਡ ਨੂੰ ਸੁੰਦਰ ਬਣਾ ਕੇ ਮਾਡਲ ਪਿੰਡ ਬਨਾਉਣਗੇ।
ਇਸ ਮੌਕੇ ਐੱਸ. ਡੀ. ਐੱਮ. ਬੁਢਲਾਡਾ ਗੁਰਸ਼ਰਨ ਸਿੰਘ ਢਿੱਲੋਂ ਨੇ ਹਾਜ਼ਰ ਲੋਕਾਂ ਨੂੰ ਸਵੱਛ ਭਾਰਤ ਦੀ ਸੁੰਹ ਚੁਕਾ ਕੇ ਲੋਕਾਂ ਨੂੰ ਇਸ ਮੁਹਿੰਮ 'ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ. ਡੀ. ਪੀ. ਓ. ਬਲਜੀਤ ਕੋਰ ਮਾਨਸਾ, ਬੀ. ਡੀ. ਪੀ. ਓ. ਲੈਨਿਨ ਗਰਗ ਬੁਢਲਾਡਾ, ਤਹਿਸੀਲਦਾਰ ਸੁਰਦਿੰਰਪਾਲ ਸਿੰਘ ਬੁਢਲਾਡਾ, ਈ. ਓ ਸੰਜੇ ਕੁਮਾਰ, ਸਰਪੰਚ ਮੇਜਰ ਸਿੰਘ ਕੁਲਹਿਰੀ, ਪੰਚਾਇਤ ਸਕੱਤਰ ਦੀਪਕ ਕੁਮਾਰ ਬਾਂਸਲ, ਸਾਬਕਾ ਸਰਪੰਚ ਨਾਇਬ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।