ਸਤਲੁਜ ਦਰਿਆ ’ਚ ਡੁੱਬ ਰਹੇ ਦੋਸਤ ਨੂੰ ਦੇਖ ਉੱਡੇ ਹੋਸ਼, ਜਾਨ ਗੁਆ ਯਾਰੀ ਨਿਭਾਅ ਗਿਆ ਨੌਜਵਾਨ

Friday, Aug 04, 2023 - 06:23 PM (IST)

ਸਤਲੁਜ ਦਰਿਆ ’ਚ ਡੁੱਬ ਰਹੇ ਦੋਸਤ ਨੂੰ ਦੇਖ ਉੱਡੇ ਹੋਸ਼, ਜਾਨ ਗੁਆ ਯਾਰੀ ਨਿਭਾਅ ਗਿਆ ਨੌਜਵਾਨ

ਜਲਾਲਾਬਾਦ (ਬਜਾਜ, ਨਿਖੰਜ, ਜਤਿੰਦਰ, ਆਦਰਸ਼, ਬੰਟੀ) : ਸਰਹੱਦੀ ਖੇਤਰ ਪਿੰਡ ਪ੍ਰਭਾਤ ਸਿੰਘ ਵਾਲਾ ਦੇ ਨਜ਼ਦੀਕ ਲੰਘਦੇ ਸਤਲੁਜ ਦਰਿਆ ਦੀ ਫਾਟ ਵਿਚ ਬੀਤੇ ਕੱਲ੍ਹ ਮੰਗਲਵਾਰ ਨੂੰ ਆਪਣੇ ਦੋਸਤ ਨੂੰ ਬਚਾਉਣ ਦੇ ਚੱਕਰ ’ਚ ਡੁੱਬੇ ਇਕ ਨੌਜਵਾਨ ਦੀ ਲਾਸ਼ ਮਿਲ ਗਈ ਹੈ। ਜਾਣਕਾਰੀ ਅਨੁਸਾਰ ਪੱਪੂ ਸਿੰਘ (22) ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਪ੍ਰਭਾਤ ਸਿੰਘ ਵਾਲਾ ਉਤਾੜ ਜੋ ਕਿ ਆਪਣੇ ਦੋਸਤਾਂ ਨਾਲ ਸਤਲੁਜ ਦਰਿਆ ਦੀ ਫਾਟ ਕੋਲ ਕੰਮ ਕਰਨ ਲਈ ਗਿਆ ਹੋਇਆ ਸੀ ਅਤੇ ਜਦੋਂ ਉਹ ਆਪਣੇ ਦੋਸਤ ਨਾਲ ਵਾਪਸ ਆ ਰਿਹਾ ਸੀ ਤਾਂ ਉਸਦਾ ਦੋਸਤ ਦਰਿਆ ਦੀ ਫਾਟ ’ਚ ਪੈਰ ਫਿਸਲਣ ਕਾਰਨ ਡਿੱਗ ਪਿਆ, ਪੱਪੂ ਸਿੰਘ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਿਆ ਪਰ ਆਪ ਪਾਣੀ ਦੀ ਤੇਜ਼ ਰਫ਼ਤਾਰ ਹੋਣ ਕਾਰਨ ਰੁੜ ਗਿਆ, ਜਦ ਕਿ ਉਸਦਾ ਦੋਸਤ ਵਾਲ-ਵਾਲ ਬਚ ਗਿਆ, ਜਿਵੇਂ ਹੀ ਉਸਦੇ ਪਾਣੀ ’ਚ ਰੁੜ ਜਾਣ ਬਾਰੇ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਚੱਲਿਆ ਤਾਂ ਤੁਰੰਤ ਬਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਮੌਕੇ ’ਤੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੀ ਪਹੁੰਚ ਗਿਆ ਪਰ ਅੱਜ ਪ੍ਰਸ਼ਾਸਨ ਵਲੋਂ ਐੱਨ. ਡੀ. ਆਰ. ਐੱਫ. ਦੀ ਟੀਮ ਨੂੰ ਬਲਾਉਣਾ ਪਿਆ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਸ਼ਰਮਨਾਕ ਘਟਨਾ, ਧੀ ਦੀਆਂ ਚੀਕਾਂ ਸੁਣ ਭੱਜੀ ਆਈ ਮਾਂ, ਪਿਓ ਨੂੰ ਇਸ ਹਾਲਤ ’ਚ ਦੇਖ ਉੱਡੇ ਹੋਸ਼

ਅੱਜ ਐੱਨ. ਡੀ. ਆਰ. ਐੱਫ. ਵਲੋਂ ਰੈਸਕਿਉ ਆਪ੍ਰੈਸ਼ਨ ਕਰ ਕੇ ਪੱਪੂ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਧਰ ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐੱਸ. ਐੱਚ. ਓ. ਗੁਰਵਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਪੱਪੂ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰਨ ਉਪਰੰਤ ਮ੍ਰਿਤਕ ਪੱਪੂ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਗੁਰੂਹਰਸਹਾਏ ’ਚ ਚਿੱਟੇ ਨਾਲ ਦੋ ਨੌਜਵਾਨਾਂ ਦੀ ਮੌਤ, ਗੁਰੂ ਘਰ ’ਚ ਅਨਾਊਂਟਮੈਂਟ ਕਰ ਇਕੱਠਾ ਕੀਤਾ ਪਿੰਡ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News