ਸਤਲੁਜ ਦਰਿਆ ’ਚ ਨਹਾਉਣ ਗਏ 2 ਨੌਜਵਾਨਾਂ ਦੀਆਂ 24 ਘੰਟਿਆਂ ਬਾਅਦ ਮਿਲੀਆਂ ਲਾਸ਼ਾਂ

Saturday, Apr 16, 2022 - 03:34 PM (IST)

ਸਤਲੁਜ ਦਰਿਆ ’ਚ ਨਹਾਉਣ ਗਏ 2 ਨੌਜਵਾਨਾਂ ਦੀਆਂ 24 ਘੰਟਿਆਂ ਬਾਅਦ ਮਿਲੀਆਂ ਲਾਸ਼ਾਂ

ਖੇਮਕਰਨ (ਸੋਨੀਆ) - ਵਿਸਾਖੀ ਮੌਕੇ ਗੁਰਦੁਆਰਾ ਗੁਪਤਸਰ ਮੁਠਿਆਵਾਲਾ ਵਿਖੇ ਇਸ਼ਨਾਨ ਕਰਨ ਮੌਕੇ 2 ਨੌਜਵਾਨ ਪਾਣੀ ਵਿਚ ਰੁੜ੍ਹ ਗਏ ਸਨ। ਉਕਤ ਨੌਜਵਾਨਾਂ ਦੀਆਂ ਲਾਸ਼ਾਂ ਦੀ ਭਾਲ ਪ੍ਰਸ਼ਾਸਨ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਵੱਲੋਂ ਕਰ ਲਈ ਗਈ ਹੈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ (ਮਨੀ) ਅਤੇ ਸਾਜਨ ਸਿੰਘ ਵਜੋਂ ਹੋਈ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: 1 ਜੁਲਾਈ ਤੋਂ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਇਸ ਮੌਕੇ ਗੱਲਬਾਤ ਕਰਦੇ ‘ਆਪ’ ਆਗੂ ਭਗਵਾਨ ਸਿੰਘ ਨੇ ਦੱਸਿਆ ਮਨਪ੍ਰੀਤ ਸਿੰਘ (ਮਨੀ) ਦੀ ਲਾਸ਼ ਪਹਿਲਾਂ ਹੀ ਸਤਲੁਜ ਦਰਿਆ ’ਚੋਂ ਮਿਲ ਗਈ ਸੀ। ਮ੍ਰਿਤਕ ਸਾਜਨ ਸਿੰਘ ਦੀ ਲਾਸ਼ ਦੇਰ ਸ਼ਾਮ ਦੂਰ ਤਾਰਾਂ ਲਾਗੇ ਤੋਂ ਬਰਾਮਦ ਹੋਈ। ਦੋਵੇਂ ਮ੍ਰਿਤਕਾਂ ਦਾ ਸਵੇਰੇ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਕਰਵਾ ਕੇ ਪਿੰਡ ਮੁਠਿਆਂਵਾਲੇ ਵਿਖੇ ਸੰਸਕਾਰ ਕਰ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ


author

rajwinder kaur

Content Editor

Related News