ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਵਿਅਕਤੀ ਗ੍ਰਿਫਤਾਰ

Thursday, Sep 12, 2019 - 09:21 PM (IST)

ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਵਿਅਕਤੀ ਗ੍ਰਿਫਤਾਰ

ਭਿੰਡੀ ਸੈਦਾਂ/ਗੁਰੂ ਕਾ ਬਾਗ, (ਗੁਰਜੰਟ/ਭੱਟੀ)— ਵੀਰਵਾਰ ਸਵੇਰੇ ਪੁਲਸ ਥਾਣਾ ਭਿੰਡੀ ਸੈਦਾਂ ਅਧੀਨ ਆਉਂਦੀ ਬੀ. ਐੱਸ. ਐੱਫ. ਦੀ ਚੌਕੀ ਦੇ ਜਵਾਨਾਂ ਨੇ ਗਸ਼ਤ ਦੌਰਾਨ ਭਾਰਤ-ਪਾਕਿ ਸਰਹੱਦ ਨੇੜਿਓਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਦੀ 22ਵੀਂ ਬਟਾਲੀਅਨ ਦੀ ਬੀ. ਓ. ਪੀ. ਫਤਿਹਪੁਰ ਦੇ ਜਵਾਨਾਂ ਨੇ ਗਸ਼ਤ ਦੌਰਾਨ ਸਰਹੱਦ ਨੇੜੇ ਇਕ ਸ਼ੱਕੀ ਵਿਅਕਤੀ ਨੂੰ ਘੁੰਮਦਿਆਂ ਕਾਬੂ ਕੀਤਾ ਤੇ ਪੁਲਸ ਦੇ ਹਵਾਲੇ ਕਰ ਦਿੱਤਾ। ਵਿਅਕਤੀ ਦੀ ਪਛਾਣ ਤੇਜ ਸਿੰਘ ਉਰਫ ਬਿਗਨ ਚੌਧਰੀ ਪੁੱਤਰ ਬਿੱਧਿਆ ਬਹਾਦੁਰ ਵਾਸੀ ਪੱਛਮੀ ਬੰਗਾਲ ਵਜੋਂ ਹੋਈ, ਜਿਸ ਕੋਲੋਂ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ, ਇਸ ਦੀ ਦਿਮਾਗੀ ਹਾਲਤ ਵੀ ਕੁਝ ਠੀਕ ਨਹੀਂ ਲੱਗਦੀ। ਫਿਲਹਾਲ ਪੁਲਸ ਤੇ ਸਰਕਾਰੀ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ।


author

KamalJeet Singh

Content Editor

Related News