ਮੁੜ ਹੋਈ ਸ਼ੱਕੀ ਵਿਅਕਤੀਆਂ ਦੀ ਹਲਚਲ, ਡਰੇ-ਸਹਿਮੇ ਲੋਕਾਂ ਨੇ ਰਾਤ ਸਮੇਂ ਘਰ ਕੀਤੇ ਖ਼ਾਲੀ, ਸਵੇਰੇ ਪਰਤੇ ਤਾਂ ਦੇਖਿਆ....

Sunday, Jul 28, 2024 - 03:21 AM (IST)

ਪਠਾਨਕੋਟ (ਮਨਿੰਦਰ, ਸ਼ਾਰਦਾ, ਆਦਿਤਿਆ)- ਪਠਾਨਕੋਟ ਦੀ ਮਾਮੂਨ ਛਾਉਣੀ ਦੇ ਬਿਲਕੁਲ ਨਾਲ ਲੱਗਦੇ ਫੰਗਤੋਲੀ ਪਿੰਡ ’ਚ ਤੀਜੀ ਵਾਰ ਫਿਰ ਸ਼ੱਕੀਆਂ ਦੀ ਹਲਚਲ ਵੇਖੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੀਮਾ ਦੇਵੀ, ਸ਼ੀਤਲ ਦੇਵੀ ਅਤੇ ਨੀਲਮ ਦੇਵੀ ਨੇ ਦੱਸਿਆ ਕਿ 23 ਜੁਲਾਈ ਦਿਨ ਮੰਗਲਵਾਰ ਸ਼ਾਮ ਨੂੰ ਉਨ੍ਹਾਂ ਦੇ ਮੁਹੱਲੇ ’ਚ 7 ਦੇ ਕਰੀਬ ਸ਼ੱਕੀ ਵਿਅਕਤੀ ਵਿਖਾਈ ਦਿੱਤੇ ਸਨ। ਬੀਤੇ ਦਿਨ ਸ਼ੁੱਕਰਵਾਰ ਸਵੇਰੇ ਪਿੰਡ ਫੰਗਤੋਲੀ ਦੇ ਹੀ ਮੁਹੱਲਾ ਥਿਆਲਾ ’ਚ 3 ਸ਼ੱਕੀ ਵਿਅਕਤੀਆਂ ਨੂੰ ਵੇਖੇ ਜਾਣ ਤੋਂ ਬਾਅਦ ਉਹ ਡਰੇ-ਸਹਿਮੇ ਰਾਤ ਆਪਣੇ ਘਰਾਂ ਨੂੰ ਬੰਦ ਕਰ ਕੇ ਹੋਰ ਸੁਰੱਖਿਅਤ ਸਥਾਨਾਂ ’ਤੇ ਚਲੇ ਗਏ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਸੁਪਰ ਫਾਸਟ ਕਾਰਵਾਈ, ਕਾਲਜ 'ਚ ਹੋਈ ਫਾਇਰਿੰਗ ਦੇ ਮਾਮਲੇ ਨੂੰ FIR ਤੋਂ ਪਹਿਲਾਂ ਹੀ ਕੀਤਾ ਟ੍ਰੇਸ

ਇਸ ਤੋਂ ਬਾਅਦ ਸ਼ਨੀਵਾਰ ਜਦੋਂ ਉਹ ਸਵੇਰੇ ਵਾਪਸ ਆਏ ਤਾਂ ਦੇਖਿਆ ਉਨ੍ਹਾਂ ਦੀ ਫਰਿੱਜ ’ਚੋਂ ਗੁੰਨਿਆ ਹੋਇਆ ਆਟਾ, ਫਰਿੱਜ ’ਚ ਰੱਖੀ ਦਾਲ, ਕੇਲੇ ਅਤੇ ਪਾਣੀ ਦੀ ਬੋਤਲ ਗਾਇਬ ਸੀ। ਉਥੇ ਹੀ ਰਸੋਈ ’ਚ ਰੱਖੇ ਰੋਟੀ ਦੇ ਹੌਟਕੇਸ ’ਚੋਂ ਰੋਟੀ ਵੀ ਗਾਇਬ ਸੀ। ਰਸੋਈ ’ਚ 2 ਜੂਠੇ ਗਿਲਾਸ ਵੀ ਪਏ ਹੋਏ ਸਨ। ਉਨ੍ਹਾਂ ਦੱਸਿਆ ਕਿ ਇਹ ਬੀਤੇ ਦਿਨੀਂ ਦੇਖੇ ਗਏ ਸ਼ੱਕੀਆਂ ਦੀ ਹੀ ਹਰਕਤ ਲੱਗਦੀ ਹੈ ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਤੋਂ ਖਾਣਾ-ਪਾਣੀ ਮੰਗ ਰਹੇ ਹਨ।

ਉਥੇ ਹੀ ਜਦੋਂ ਇਸ ਮਾਮਲੇ ਦੀ ਸੂਚਨਾ ਮਿਲਣ ’ਤੇ ਮੀਡੀਆ ਕਰਮਚਾਰੀਆਂ ਨੇ ਪਿੰਡ ’ਚ ਜਾ ਕੇ ਕਵਰੇਜ ਕਰਨੀ ਚਾਹੀ ਤਾਂ ਪੁਲਸ ਪ੍ਰਸ਼ਾਸਨ ਨੇ ਡਿਫੈਂਸ ਰਸਤਾ ਕਰੌਲੀ ਸ਼ਹੀਦੀ ਗੇਟ ’ਤੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਪਿੰਡ ’ਚ ਜਾਣ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ- ਮੁੰਡੇ ਨੂੰ 'ਲਵ ਮੈਰਿਜ' ਕਰਵਾਉਣੀ ਪਈ ਮਹਿੰਗੀ, ਕੁੜੀ ਦੇ ਪਰਿਵਾਰ ਵਾਲਿਆਂ ਨੇ ਪੈਟਰੋਲ ਪਾ ਕੇ ਫੂਕ ਦਿੱਤਾ ਘਰ ਦਾ ਸਾਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News