ਸਾਬਕਾ ਵਿਜੀਲੈਂਸ ਚੀਫ IPS ਐੱਸਪੀਐੱਸ ਪਰਮਾਰ ਦਾ ਸਸਪੈਂਸ਼ਨ ਮਨਜ਼ੂਰ

Sunday, May 18, 2025 - 08:12 PM (IST)

ਸਾਬਕਾ ਵਿਜੀਲੈਂਸ ਚੀਫ IPS ਐੱਸਪੀਐੱਸ ਪਰਮਾਰ ਦਾ ਸਸਪੈਂਸ਼ਨ ਮਨਜ਼ੂਰ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਸਰਕਾਰ ਨੇ ਵੱਡਾ ਅਤੇ ਸਖ਼ਤ ਕਦਮ ਚੁੱਕਦਿਆਂ ਵਿਜੀਲੈਂਸ ਚੀਫ ਨੂੰ ਸਸਪੈਂਡ ਕਰ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਡਰਾਈਵਿੰਗ ਲਾਇਸੈਂਸ ਘਪਲੇ ਵਿਚ ਵਿਜੀਲੈਂਸ ਮੁਖੀ ਐੱਸ. ਪੀ. ਐੱਸ. ਪਰਮਾਰ ਨੂੰ ਸਸਪੈਂਡ ਕੀਤਾ ਸੀ। ਹੁਣ ਖਬਰ ਆ ਰਹੀ ਹੈ ਕਿ MHA ਨੇ ਵੀ ਪਰਮਾਰ ਦਾ ਸਸਪੈਂਸ਼ਨ ਮਨਜ਼ੂਰ ਕਰ ਦਿੱਤਾ ਹੈ। ਇਸ ਦੌਰਾਨ ਏਡੀਜੀਪੀ ਐੱਨਆਰਆਈ ਪੰਜਾਬ ਪਰਵੀਨ ਕੁਮਾਰ ਸਿਨ੍ਹਾ ਨੂੰ ਵਿਜੀਲੈਂਸ ਚੀਫ ਦਾ ਵਾਧੂ ਚਾਰਜ ਸੌਂਪਿਆ ਗਿਆ ਸੀ।

ਦੱਸ ਦਈਏ ਕਿ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਫ ਸ਼ਬਦਾਂ ਵਿਚ ਕਿਹਾ ਸੀ ਕਿ ਜਿਹੜਾ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ, ਉਹ ਨਹੀਂ ਬਚੇਗਾ। ਇਹ ਕਾਰਵਾਈ ਵੀ ਘਪਲੇਬਾਜ਼ਾਂ ਨੂੰ ਬਚਾਉਣ ਦੇ ਮਾਮਲੇ ਵਿਚ ਹੋਈ। ਵਿਜੀਲੈਂਸ ਚੀਫ ਦੇ ਨਾਲ-ਨਾਲ ਏ. ਆਈ. ਜੀ. ਸਵਰਨਦੀਪ ਸਿੰਘ ਅਤੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਬਹਾਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਲਾਇਸੈਂਸ ਘਪਲੇ ਵਿਚ ਕਰਵਾਈ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੇ ਚੱਲਦੇ ਜ਼ਿੰਮੇਵਾਰ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News