ਯੂਨੀਵਰਸਿਟੀ ਦੀਆਂ ਸੂਚਨਾ ਲੀਕ ਕਰਨ ਦੇ ਮਾਮਲੇ ''ਚ ਸਹਾਇਕ ਰਜਿਸਟਰਾਰ ਮੁਅੱਤਲ (ਵੀਡੀਓ)
Tuesday, Jun 13, 2017 - 03:18 PM (IST)
ਫਰੀਦਕੋਟ—ਬਾਬਾ ਫਰੀਦ ਮੈਡੀਕਲ ਸਿਹਤ ਵਿਗਿਆਨ ਯੂਨੀਵਰਸਿਟੀ ਫ਼ਰੀਦਕੋਟ ''ਚ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ। ਹੁਣ ਬਾਬਾ ਫਰੀਦ ਯੂਨੀਵਰਸਿਟੀ ਦੇ ਸਹਾਇਕ ਰਜਿਸਟਰਾਰ ਸੁਰਿੰਦਰ ਕਪੂਰ ਵੱਲੋਂ ਯੂਨੀਵਰਸਿਟੀ ਦੀਆਂ ਗੁਪਤ ਸੂਚਨਾ ਲੀਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬਾਬਾ ਫਰੀਦ ਯੂਨੀਵਰਸਿਟੀ ਵਲੋਂ ਸਹਾਇਕ ਰਜਿਸਟਰਾਰ ਸੁਰਿੰਦਰ ਕਪੂਰ ਨੂੰ ਯੂਨੀਵਰਸਿਟੀ ਦੀਆਂ ਗੁਪਤ ਸੂਚਨਾ ਲੀਕ ਕਰਨ ਦੇ ਦੋਸ਼ਾਂ ਤਹਿਤ ਮੁਅੱਤਲ ਕਰ ਦਿੱਤਾ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੁਰਿੰਦਰ ਕਪੂਰ ਦਾ ਪਹਿਲਾਂ ਵੀ ਕਥਿਤ ਤੋਂਰ ਤੇ 2005 ਪੀ. ਐਮ. ਟੀ. ਪੇਪਰ ਲੀਕ ਕਰਨ ਮਾਮਲੇ ''ਚ ਨਾਮ ਆਉਦਾ ਰਿਹਾ ਹੈ।
ਇਸ ਮੌਕੇ ਬਾਬਾ ਫਰੀਦਕੋਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਰਾਜ ਬਹਾਦੁਰ ਨੇ ਪੂਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਹਾਇਕ ਰਜਿਸਟਰਾਰ ਸੁਰਿੰਦਰ ਕਪੂਰ ਕਥਿੱਤ ਤੌਰ ਤੇ ਯੂਨੀਵਰਸਿਟੀ ਦੀਆਂ ਗੁਪਤ ਜਾਣਕਾਰੀਆ ਲੀਕ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿਤਾ, ਉਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋ ਪਹਿਲਾਂ ਵੀ ਕਈ ਵਾਰ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਪਰ ਉਨ੍ਹਾਂ ਬਾਬਾ ਫਰੀਦ ਯੂਨੀਵਰਸਿਟੀ 2005 ''ਚ ਪੀ. ਐਮ. ਈ. ਟੀ. ਪੇਪਰ ਲੀਕ ਮਾਮਲੇ ''ਚ ਵੀ ਇਸ ਤੇ ਦੋਸ਼ ਲਗੇ ਸਨ ਓਹ ਜੇਲ੍ਹ ਵੀ ਜਾ ਚੁਕਾ ਹੈ ਅਤੇ ਯੂਨੀਵਰਸਿਟੀ ਚ ਬੈਠ ਕੇ ਯੂਨੀਵਰਸਿਟੀ ਦੇ ਖਿਲਾਫ ਬਿਨਾ ਪਰਮਿਸ਼ਨ ਅਤੇ ਬਿਨਾ ਆਰ. ਟੀ. ਆਈ ਮੰਗੇ ਯੂਨੀਵਰਸਿਟੀ ਦੇ ਜ਼ਰੂਰੀ ਕਾਗਜ਼ ਦੇ ਰਿਹਾ ਸੀ।
