ਮੁਅੱਤਲ DIG ਭੁੱਲਰ ਦੀ CCTV ਫੁਟੇਜ ਸੁਰੱਖਿਅਤ ਰੱਖਣ ਦੀ ਅਰਜ਼ੀ ਮਨਜ਼ੂਰ

Thursday, Oct 30, 2025 - 11:18 AM (IST)

ਮੁਅੱਤਲ DIG ਭੁੱਲਰ ਦੀ CCTV ਫੁਟੇਜ ਸੁਰੱਖਿਅਤ ਰੱਖਣ ਦੀ ਅਰਜ਼ੀ ਮਨਜ਼ੂਰ

ਚੰਡੀਗੜ੍ਹ (ਪ੍ਰੀਕਸ਼ਿਤ) : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਬਚਾਅ ਧਿਰ ਦੇ ਵਕੀਲ ਜਰਨੈਲ ਸਿੰਘ ਵੱਲੋਂ ਦਾਇਰ ਉਸ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਰੂਪਨਗਰ ਰੇਂਜ ਦੇ ਤਤਕਾਲੀ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੇ ਦਫ਼ਤਰ ਦੀ ਸੀ. ਸੀ. ਟੀ. ਵੀ. ਫੁਟੇਜ਼ ਸੁਰੱਖਿਅਤ ਰੱਖਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਹੁਕਮ ਵਿਚ ਕਿਹਾ, ਕਿਉਂਕਿ ਮੁਲਜ਼ਮ ਵੱਲੋਂ ਦਾਖ਼ਲ ਅਰਜ਼ੀ ਵਿਚ ਇਹ ਦਲੀਲ ਦਿੱਤੀ ਗਈ ਹੈ ਕਿ 16 ਅਕਤੂਬਰ ਨੂੰ ਡੀ. ਸੀ. ਕੰਪਲੈਕਸ, ਮੋਹਾਲੀ ਸਥਿਤ ਡੀ. ਆਈ. ਜੀ ਰੂਪਨਗਰ ਰੇਂਜ ਦਫ਼ਤਰ, ਉਸ ਦੇ ਫਲੋਰ, ਕੋਰੀਡੋਰ ਅਤੇ ਪੂਰੇ ਡੀ.ਸੀ. ਕੰਪਲੈਕਸ ਦੀ ਸੀ. ਸੀ. ਟੀ. ਵੀ. ਫੁਟੇਜ਼ ਉਸ ਦੇ ਬਚਾਅ ਦੇ ਲਈ ਜ਼ਰੂਰੀ ਹੈ।

ਇਸ ਲਈ ਇਹ ਅਰਜ਼ੀ ਮਨਜ਼ੂਰ ਕੀਤਾ ਜਾਂਦੀ ਹੈ। ਅਦਾਲਤ ਨੇ ਸੀ. ਬੀ. ਆਈ. ਨੂੰ ਨਿਰਦੇਸ਼ ਦਿੱਤਾ ਕਿ ਉਕਤ ਸੀ. ਸੀ. ਟੀ. ਵੀ. ਫੁਟੇਜ਼ ਨੂੰ ਵਿਧੀ ਅਨੁਸਾਰ ਸੁਰੱਖਿਅਤ ਰੱਖਿਆ ਜਾਵੇ। ਇਸ ਦੀ ਸੂਚਨਾ ਅਦਾਲਤ ਨੂੰ ਦਿੱਤੀ ਜਾਵੇ, ਤਾਂ ਕਿ ਲੋੜ ਪੈਣ ’ਤੇ ਬਾਅਦ ਵਿਚ ਪੇਸ਼ ਕੀਤੀ ਜਾ ਸਕੇ।


author

Babita

Content Editor

Related News