56 ਸਾਲ ਦੀ ਉਮਰ ’ਚ ਸਸਪੈਂਡ ਕਰ ਕੇ ਦਿੱਤਾ ਈਮਾਨਦਾਰੀ ਨਾਲ ਡਿਊਟੀ ਕਰਨ ਦਾ ਤੋਹਫਾ : ਬਲਵਿੰਦਰ

10/29/2021 3:02:50 AM

ਫਿਲੌਰ(ਭਾਖੜੀ)- ਅੱਜ ਸਵੇਰੇ 10 ਵਜੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਥਾਨਕ ਸ਼ਹਿਰ ਦੇ ਬਾਹਰ ਨੈਸ਼ਨਲ ਹਾਈਵੇ ’ਤੇ ਲੱਗੇ ਹਾਈਟੈਕ ਨਾਕੇ ’ਤੇ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਨਾ ਦੇਖ ਕੇ ਉਥੇ ਕਾਰ ਰੋਕ ਕੇ ਐੱਸ. ਐੱਸ. ਪੀ. ਨੂੰ ਨਿਰਦੇਸ਼ ਜਾਰੀ ਕਰ ਕੇ 3 ਪੁਲਸ ਮੁਲਾਜ਼ਮ ਜਿਨ੍ਹਾਂ ਵਿਚ ਦੋ ਥਾਣੇਦਾਰ ਅਤੇ ਇਕ ਸਿਪਾਹੀ ਸੀ, ਨੂੰ ਤੁਰੰਤ ਸਸਪੈਂਡ ਕਰਨ ਨੂੰ ਕਿਹਾ।

ਪੜ੍ਹੋ ਇਹ ਵੀ ਖ਼ਬਰ - ਕੈਪਟਨ ਦੇ ਬਿਆਨਾਂ 'ਤੇ ਢੀਂਡਸਾ ਦਾ ਪਲਟਵਾਰ, ਕਿਹਾ- ਮਨਘੜਤ ਕਹਾਣੀਆਂ ਬਣਾ ਕੇ ਲੋਕਾਂ ਦਾ ਕਰ ਰਹੇ ਸਮਾਂ ਬਰਬਾਦ

ਮੰਤਰੀ ਦੇ ਜਾਣ ਤੋਂ ਬਾਅਦ ਆਪਣੇ ’ਤੇ ਹੋਈ ਕਾਰਵਾਈ ਨੂੰ ਲੈ ਕੇ ਥਾਣੇਦਾਰ ਬਲਜਿੰਦਰ ਸਿੰਘ ਦਾ ਰੋਹ ਭੜਕ ਉੱਠਿਆ। ਉਨ੍ਹਾਂ ਨੇ ਉਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ 56 ਸਾਲ ਦਾ ਹੈ। ਸ਼ੂਗਰ ਅਤੇ ਦਿਲ ਦੀ ਬੀਮਾਰੀ ਤੋਂ ਪੀੜਤ ਹੈ, ਉਸ ਦੇ ਬਾਵਜੂਦ ਉਹ 24 ਘੰਟੇ ਦਿਨ-ਰਾਤ ਸਖ਼ਤ ਡਿਊਟੀ ਕਰ ਰਿਹਾ ਹੈ। ਉਸ ਨੇ ਅੱਜ ਤੱਕ ਆਪਣੀ ਡਿਊਟੀ ਵਿਚ ਕਦੇ ਕੋਈ ਲਾਪ੍ਰਵਾਹੀ ਨਹੀਂ ਕੀਤੀ। ਈਮਾਨਦਾਰੀ ਨਾਲ ਡਿਊਟੀ ਕਰਨ ਦਾ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਇਹ ਤੋਹਫਾ ਦਿੱਤਾ ਹੈ। ਰਿਟਾਇਰਮੈਂਟ ਦੇ ਕਰੀਬ ਹੋਣ ’ਤੇ ਉਨ੍ਹਾਂ ਨੂੰ ਬਿਨਾਂ ਕਾਰਨ ਸਸਪੈਂਡ ਕੀਤਾ ਗਿਆ।

ਬਲਜਿੰਦਰ ਸਿੰਘ ਨੇ ਦੱਸਿਆ ਕਿ ਹਾਈਟੈਕ ਨਾਕੇ ’ਤੇ 4-4 ਦੀ ਸ਼ਿਫਟ ’ਚ 8 ਪੁਲਸ ਮੁਲਾਜ਼ਮ ਸਖ਼ਤ ਡਿਊਟੀ ਦਿੰਦੇ ਹਨ। ਅੱਜ ਸਵੇਰੇ 10 ਵਜੇ ਉਹ ਜਿਉਂ ਹੀ ਡਿਊਟੀ ’ਤੇ ਪੁੱਜਾ ਤਾਂ ਆਪਣੇ ਸਾਥੀ ਪੁਲਸ ਮੁਲਾਜ਼ਮ ਤੋਂ ਚਾਰਜ ਲੈਣ ਤੋਂ ਪਹਿਲਾਂ ਉਹ ਸਾਹਮਣੇ ਪਖਾਨੇ ਚਲਾ ਗਿਆ। ਪਖਾਨਾ ਕਰ ਹੀ ਰਿਹਾ ਸੀ ਤਾਂ ਉਸੇ ਸਮੇਂ ਨਾਕੇ ’ਤੇ ਵੀ. ਆਈ. ਪੀ. ਗੱਡੀਆਂ ਦਾ ਕਾਫਿਲਾ ਆ ਕੇ ਰੁਕ ਗਿਆ।

ਪੜ੍ਹੋ ਇਹ ਵੀ ਖ਼ਬਰ - ਇਨਕਮ ਟੈਕਸ ਦੀ ਇਕ ਹਫਤੇ 'ਚ ਦੂਜੀ ਵੱਡੀ ਕਾਰਵਾਈ, ਦੀਵਾਲੀ ਮੌਕੇ ਡਰਾਈ ਫਰੂਟ ਟ੍ਰੇਡਰ ’ਤੇ ਰੇਡ

ਕਾਫਿਲਾ ਦੇਖ ਕੇ ਉਹ ਵਿਚੇ ਹੀ ਪਖਾਨਾ ਛੱਡ ਕੇ ਜਿਉਂ ਹੀ ਕਾਰ ਨੇੜੇ ਪੁੱਜਾ ਤਾਂ ਅੰਦਰੋਂ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਬਾਹਰ ਨਿਕਲ ਆਏ। ਉਨ੍ਹਾਂ ਨਾਲ ਇਕ ਵਿਅਕਤੀ ਫੋਨ ’ਤੇ ਲਾਈਵ ਚੱਲ ਰਿਹਾ ਸੀ। ਉਸ ਨੇ ਜਿਉਂ ਹੀ ਸਲਿਊਟ ਮਾਰਿਆ ਤਾਂ ਗ੍ਰਹਿ ਮੰਤਰੀ ਨੇ ਪੁੱਛਿਆ ਨਾਕੇ ’ਤੇ ਕਿੰਨੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ ਤਾਂ ਉਸ ਨੇ ਦੱਸਿਆ ਕਿ ਸ਼੍ਰੀਮਾਨ ਜੀ ਉਸ ਸਮੇਤ 3 ਹੋਰ ਹੁੰਦੇ ਹਨ। ਅੱਜ ਇਕ ਥਾਣੇਦਾਰ ਅਦਾਲਤ ’ਚ ਪੇਸ਼ੀ ’ਤੇ ਗਿਆ ਹੋਇਆ ਹੈ, ਜਦੋਂਕਿ ਦੂਜਾ ਥਾਣੇਦਾਰ ਐੱਸ. ਐੱਸ. ਪੀ. ਦਫਤਰ ਗਿਆ ਹੈ। ਤੀਜਾ ਸੀਟੀ ਮਨਪ੍ਰੀਤ ਸਿੰਘ ਐੱਸ. ਐੱਸ. ਪੀ. ਸਾਹਿਬ ਦੇ ਨਿਰਦੇਸ਼ਾਂ ’ਤੇ ਪੁਲਸ ਲਾਈਨ ਵਿਚ ਡਿਊਟੀ ’ਤੇ ਗਿਆ ਹੈ। ਇੰਨੀ ਗੱਲ ਸੁਣਦੇ ਹੀ ਮੰਤਰੀ ਸਾਹਿਬ ਨੇ ਐੱਸ. ਐੱਸ. ਪੀ. ਸਾਹਿਬ ਨੂੰ ਫੋਨ ਲਗਾ ਕੇ ਉਨ੍ਹਾਂ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ। ਉਸ ਨੂੰ ਅਤੇ ਦੋ ਹੋਰਨਾਂ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਨ੍ਹਾਂ ਨਾਲ ਇਹ ਸਰਾਸਰ ਨਾਇਨਸਾਫੀ ਹੋਈ ਹੈ।


Bharat Thapa

Content Editor

Related News