ਸਰਹੱਦ ’ਤੇ ਘੁੰਮ ਰਿਹਾ ਸ਼ੱਕੀ ਗ੍ਰਿਫਤਾਰ
Sunday, Sep 01, 2019 - 12:32 AM (IST)

ਅੰਮ੍ਰਿਤਸਰ,(ਸੰਜੀਵ) : ਸੀਮਾ ਸੁਰੱਖਿਆ ਬਲ ਦੀ 88 ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ’ਤੇ ਘੁੰਮ ਰਹੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜਿਸ ਦੀ ਪਛਾਣ ਮੁਹੰਮਦ ਫਰੀਦ ਵਾਸੀ ਅਸਲਾਤਪੁਰਾ ਵਜੋਂ ਹੋਈ। ਅਸਿਸਟੈਂਟ ਕਮਾਂਡੈਂਟ ਸੁਨੀਲ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਘਰਿੰਡਾ ਦੀ ਪੁਲਸ ਨੇ ਗ੍ਰਿਫਤਾਰ ਕੀਤੇ ਮੁਹੰਮਦ ਫਰੀਦ ’ਤੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।