ਗੁਰਦਾਸਪੁਰ ਸਰਹੱਦ ਨੇੜਿਓਂ ਸ਼ੱਕੀ ਵਿਅਕਤੀ ਗ੍ਰਿਫਤਾਰ

Tuesday, Sep 10, 2019 - 07:36 PM (IST)

ਗੁਰਦਾਸਪੁਰ ਸਰਹੱਦ ਨੇੜਿਓਂ ਸ਼ੱਕੀ ਵਿਅਕਤੀ ਗ੍ਰਿਫਤਾਰ

ਗੁਰਦਾਸਪੁਰ, (ਹਰਮਨਪ੍ਰੀਤ)— ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਜ਼ਿਲ੍ਹਾ ਗੁਰਦਾਸਪੁਰ 'ਚ ਦੋਰਾਂਗਲਾ ਨੇੜਲੇ ਚੱਕਰੀ ਪੋਸਟ ਨੇੜੇ ਬੀ. ਐੱਸ. ਐੱਫ. ਨੇ ਰਾਤ ਸਮੇਤ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 9.30 ਵਜੇ ਚੱਕਰੀ ਪੋਸਟ 'ਤੇ ਪਹਿਰਾ ਦੇ ਰਹੇ ਬੀ. ਐੱਸ. ਐੱਫ. ਦੀ 170 ਬਟਾਲੀਅਨ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਗੇਟ ਨੰਬਰ 19 ਨੇੜੇ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਦੇਖਿਆ, ਜਿਸ ਦੀਆਂ ਗਤੀਵਿਧੀਆਂ 'ਤੇ ਸ਼ੱਕ ਪੈਣ ਕਾਰਨ ਉਸ ਨੂੰ ਹਿਰਾਸਤ 'ਚ ਲੈ ਲਿਆ ਗਿਆ। ਉਕਤ ਵਿਅਕਤੀ ਨੇ ਆਪਣੀ ਪਛਾਣ ਸਫੀ ਪੁੱਤਰ ਰਫੀਕ ਪਿੰਡ ਫਰਕੰਨੀਆ, ਜ਼ਿਲ੍ਹਾ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੱਸੀ, ਜਿਸ ਨੂੰ ਕਾਬੂ ਕਰ ਕੇ ਦੋਰਾਂਗਲਾ ਥਾਣੇ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਸ ਨੇ ਉਕਤ ਵਿਅਕਤੀ ਖਿਲਾਫ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾ ਕਰਨ ਦੀ ਉਲੰਘਣਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


author

KamalJeet Singh

Content Editor

Related News