ਹੁਸ਼ਿਆਰਪੁਰ ਦੀ ਰੀਨਾ ਰਾਣੀ ਨੇ ਸੁਸ਼ਮਾ ਸਵਰਾਜ ਦੀ ਮੌਤ ''ਤੇ ਜਤਾਇਆ ਦੁੱਖ (ਵੀਡੀਓ)

Thursday, Aug 08, 2019 - 04:20 PM (IST)

ਹੁਸ਼ਿਆਰਪੁਰ (ਅਮਰੀਕ ਕੁਮਾਰ) - ਵਿਦੇਸ਼ਾਂ 'ਚ ਫਸੇ ਭਾਰਤੀਆਂ ਲਈ ਸਾਬਕਾ ਰੇਲਵੇ ਮੰਤਰੀ ਸੁਸ਼ਮਾ ਸਵਰਾਜ ਕਿਸੇ ਮਸੀਹਾ ਨਾਲੋਂ ਘੱਟ ਨਹੀਂ ਸਨ, ਜਿਸ ਕਾਰਨ ਉਹ ਲੋਕਾਂ ਲਈ ਇਕ ਫਰਿਸ਼ਤਾ ਬਣ ਗਏ। ਸੁਸ਼ਮਾ ਸਵਰਾਜ ਦੇ ਦਿਹਾਂਤ ਦਾ ਪਤਾ ਲੱਗਣ 'ਤੇ ਲੋਕ ਬੇਹੱਦ ਦੁਖੀ ਹੋ ਗਏ। ਅਜਿਹੇ 'ਚ ਜੇਕਰ ਗੱਲ ਹੁਸ਼ਿਆਰਪੁਰ ਦੇ ਜ਼ਿਲਾ ਬੋਦਲ ਕੋਟਲੀ ਵਿਖੇ ਰਹਿਣ ਵਾਲੀ ਰੀਨਾ ਰਾਣੀ ਦੀ ਕਰੀਏ ਤਾਂ ਉਹ ਘਰ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਲਈ ਸਾਊਦੀ ਅਰਬ ਗਈ ਸੀ। ਵਿਦੇਸ਼ ਪਹੁੰਚ ਕੇ ਫਸੀ ਰੀਨਾ ਨੇ ਕੁਝ ਸਮੇਂ ਬਾਅਦ ਹੀ ਆਪਣੀ ਵੀਡੀਓ ਪੋਸਟ ਪਾ ਕੇ ਭਾਰਤ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਸੀ, ਜਿਸ ਤੋਂ ਬਾਅਦ ਉਸ ਸਮੇਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰੀਨਾ ਰਾਣੀ ਨੂੰ ਭਾਰਤ ਲਿਆਉਣ ਦਾ ਯਤਨ ਕੀਤਾ ਤੇ ਉਹ ਸਫਲ ਵੀ ਹੋਏ। ਰੀਨਾ ਤੇ ਉਸ ਦੇ ਪਰਿਵਾਰ ਨੇ ਸੁਸ਼ਮਾ ਸਵਰਾਜ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਿਰਫ ਰੀਨਾ ਰਾਣੀ ਹੀ ਨਹੀਂ ਸੁਸ਼ਮਾ ਸਵਰਾਜ ਵਲੋਂ ਵਿਦੇਸ਼ ਮੰਤਰੀ ਰਹਿੰਦਿਆਂ ਕਈ ਭਾਰਤੀਆਂ ਦੀ ਵਤਨ ਵਾਪਸੀ ਕਰਵਾਈ ਗਈ ਤੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ।


rajwinder kaur

Content Editor

Related News