ਅੱਜ ਲੱਗੇਗਾ ਸਾਲ ਦਾ ਆਖ਼ਰੀ ਪੂਰਨ ਸੂਰਜ ਗ੍ਰਹਿਣ, ਜਾਣੋ ਕਿੱਥੇ-ਕਿੱਥੇ ਆਵੇਗਾ ਨਜ਼ਰ

Monday, Dec 14, 2020 - 01:16 PM (IST)

ਅੱਜ ਲੱਗੇਗਾ ਸਾਲ ਦਾ ਆਖ਼ਰੀ ਪੂਰਨ ਸੂਰਜ ਗ੍ਰਹਿਣ, ਜਾਣੋ ਕਿੱਥੇ-ਕਿੱਥੇ ਆਵੇਗਾ ਨਜ਼ਰ

ਹੈਦਰਾਬਾਦ (ਬਿਊਰੋ) - ਸਾਲ 2020 ਦਾ ਆਖ਼ਰੀ ਅਤੇ ਪੂਰਨ ਸੂਰਜ ਗ੍ਰਹਿਣ ਸੋਮਵਾਰ ਨੂੰ ਲੱਗੇਗਾ ਪਰ ਇਹ ਭਾਰਤ ਦੇ ਸਿਰਫ਼ ਦਿੱਲੀ ਹਿੱਸੇ 'ਚ ਹੀ ਨਜ਼ਰ ਨਹੀਂ ਆਵੇਗਾ। ਬੀ. ਐੱਮ. ਐੱਮ. ਬਿਰਲਾ ਸਾਇੰਸ ਸੈਂਟਰ ਦੇ ਨਿਰਦੇਸ਼ਕ ਡਾ. ਬੀ. ਜੀ. ਸਿਧਾਰਥ ਨੇ ਸ਼ਨੀਵਾਰ ਇਕ ਬਿਆਨ 'ਚ ਦੱਸਿਆ ਕਿ ਸੂਰਜ ਗ੍ਰਹਿਣ ਦਿੱਲੀ ਅਤੇ ਅਰਜਨਟੀਨਾ ਦੇ ਕੁਝ ਹਿੱਸਿਆ 'ਚ ਨਜ਼ਰ ਆਵੇਗਾ। ਭਾਰਤੀ ਸਮੇਂ ਮੁਤਾਬਕ ਇਹ 14 ਦਸੰਬਰ ਨੂੰ ਸ਼ਾਮ 7 ਵਜ ਕੇ 3 ਮਿੰਟ 55 ਸੈਕਿੰਡ 'ਤੇ ਸ਼ੁਰੂ ਹੋਵੇਗਾ ਅਤੇ 15 ਦਸੰਬਰ ਨੂੰ ਰਾਤ 23 ਵਜ ਕੇ 3 ਮਿੰਟ 'ਤੇ ਖ਼ਤਮ ਹੋਵੇਗਾ।

ਕਿੱਥੇ-ਕਿੱਥੇ ਨਜ਼ਰ ਆਵੇਗਾ ਗ੍ਰਹਿਣ
2020 ਦਾ ਆਖ਼ਰੀ ਪੂਰਨ ਸੂਰਜ ਗ੍ਰਹਿਣ ਅੱਜ ਲੱਗੇਗਾ। ਇਹ ਗ੍ਰਹਿਣ ਸਿਰਫ਼ ਦਿੱਲੀ ਅਤੇ ਅਰਜਨਟੀਨਾ ਦੇ ਕੁਝ ਹਿੱਸਿਆ 'ਚ ਹੀ ਦੇਖਿਆ ਜਾਵੇਗਾ।

ਕਿਉਂ ਲੱਗਦਾ ਹੈ ਸੂਰਜ ਗ੍ਰਹਿਣ?
ਪ੍ਰਿਥਵੀ ਆਪਣੀ ਧੂਰੀ ਦੁਆਲੇ ਘੁੰਮਣ ਦੇ ਨਾਲ-ਨਾਲ ਸੂਰਜ ਦੇ ਚਾਰੋਂ ਪਾਸੇ ਵੀ ਚੱਕਰ ਲਗਾਉਂਦੀ ਹੈ। ਦੂਸਰੇ ਪਾਸੇ ਚੰਦਰਮਾ ਦਰਅਸਲ ਪ੍ਰਿਥਵੀ ਦਾ ਉਪਗ੍ਰਹਿ ਹੈ ਅਤੇ ਉਸਦੇ ਚੱਕਰ ਲਗਾਉਂਦਾ ਹੈ। ਇਸ ਲਈ ਜਿਸ ਸਮੇਂ ਵੀ ਚੰਦਰਮਾ ਚੱਕਰ ਲਗਾਉਂਦੇ ਹੋਏ ਸੂਰਜ ਅਤੇ ਪ੍ਰਿਥਵੀ ਦੇ ਬਿਲਕੁੱਲ ਨੇੜੇ ਆ ਜਾਂਦਾ ਹੈ ਤਾਂ ਉਸ ਸਮੇਂ ਸੂਰਜ ਅੱਧਾ ਜਾਂ ਪੂਰਾ ਧਰਤੀ 'ਤੇ ਦਿਖਾਈ ਦੇਣਾ ਬੰਦ ਹੋ ਜਾਂਦਾ ਹੈ। ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।
ਇਹ ਇਕ ਤਰ੍ਹਾਂ ਦੀ ਸੌਰ ਮੰਡਲ ਦੀ ਖਗੋਲੀ ਸਥਿਤੀ ਹੈ, ਜਿਸ 'ਚ ਸੂਰਜ ਚੰਦਰਮਾਂ ਅਤੇ ਧਰਤੀ ਤਿੰਨੋਂ ਇਕ ਸਿੱਧੀ ਰੇਖਾ 'ਚ ਆ ਜਾਂਦੇ ਹਨ। ਸੂਰਜ ਦੀ ਰੌਸ਼ਣੀ ਵਿਚ ਚੰਦਰਮਾ ਆ ਜਾਂਦਾ ਹੈ ਅਤੇ ਸੂਰਜ ਦੀ ਰੌਸ਼ਨੀ ਫਿੱਕੀ ਪੈ ਜਾਂਦੀ ਹੈ।

PunjabKesari

ਗ੍ਰਹਿਣ ਵੇਲੇ ਸ਼ਾਸਤਰਾਂ ਮੁਤਾਬਕ ਸਿਹਤ ਅਤੇ ਧਰਮ ਦੇ ਪੱਖੋਂ ਕਿਸੇ ਵੀ ਵਿਅਕਤੀ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ -

ਤੇਲ ਦੀ ਮਾਲਸ਼ ਨਾ ਕਰੋ
ਗ੍ਰਹਿਣ ਦੇ ਸਮੇਂ ਤੇਲ ਮਾਲਸ਼ ਨਹੀਂ ਕਰਨੀ ਚਾਹੀਦੀ। ਜੋ ਲੋਕ ਗ੍ਰਹਿਣ ਦੇ ਵੇਲੇ ਤੇਲ ਮਾਲਸ਼ ਕਰਦੇ ਹਨ, ਉਨ੍ਹਾਂ ਨੂੰ ਚਮੜੀ ਸੰਬੰਧੀ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਗਰਭਵਤੀ ਔਰਤਾਂ ਧਿਆਨ ਰੱਖਣ
ਗਰਭਵਤੀ ਔਰਤਾਂ ਨੂੰ ਗ੍ਰਹਿਣ ਦੇ ਸਮੇਂ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ। ਇਸ ਵੇਲੇ ਵਾਤਾਵਰਣ ਦੀ ਨਕਾਰਾਤਮਕ ਊਰਜਾ ਕਿਰਿਆਸ਼ੀਲ ਹੋ ਜਾਂਦੀ ਹੈ। ਇਸ ਨਾਲ ਗਰਭ 'ਚ ਪਲ ਰਹੇ ਬੱਚੇ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।

PunjabKesari

ਗ੍ਰਹਿਣ ਲੱਗਣ ਮੌਕੇ ਕੀ ਕਰੀਏ ਤੇ ਕੀ ਨਾ ਕਰੀਏ?
1. ਭਾਵੇਂ ਚੰਦਰ ਗ੍ਰਹਿਣ ਹੋਵੇ, ਭਾਵੇਂ ਸੂਰਜ ਗ੍ਰਹਿਣ, ਇਸ ਦੌਰਾਨ ਪੂਜਾ-ਪਾਠ ਕਰਨਾ ਚਾਹੀਦਾ ਹੈ।
2. ਗ੍ਰਹਿਣ 'ਚ ਚਾਕੂ, ਕੈਂਚੀ, ਸੂਈ, ਧਾਗੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਗਰਭਵਤੀ ਔਰਤਾਂ ਲਈ ਉਪਰੋਕਤ ਨੁਕਤਿਆਂ ਦਾ ਖ਼ਾਸ ਖਿਆਲ ਰੱਖਣ।
3. ਗ੍ਰਹਿਣ ਦੌਰਾਨ ਘਰ 'ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ।
4. ਗ੍ਰਹਿਣ ਸਮੇਂ ਇਸ਼ਨਾਨ ਨਾ ਕਰੋ।
5. ਗ੍ਰਹਿਣ ਸਮੇਂ ਕੁਝ ਨਾ ਖਾਓ ਅਤੇ ਨਾ ਹੀ ਭੋਜਨ ਪਕਾਓ।
6. ਦੰਦਾਂ ਦੀ ਸਫ਼ਾਈ, ਵਾਲਾਂ 'ਚ ਕੰਘੀ ਨਾ ਕਰੋ।
7. ਗ੍ਰਹਿਣ ਸਮੇਂ ਸੌਣਾ ਵੀ ਨਹੀਂ ਚਾਹੀਦਾ। ਗਰਭਵਤੀ ਮਹਿਲਾਵਾਂ, ਬੀਮਾਰ ਅਤੇ ਬਜ਼ੁਰਗ ਅਰਾਮ ਕਰ ਸਕਦੇ ਹਨ।
8. ਇਸ ਸਮੇਂ ਸਰੀਰਕ ਸੰਬੰਧ ਵੀ ਨਹੀਂ ਬਣਾਉਣੇ ਚਾਹੀਦੇ। ਸ਼ਾਸਤਰਾਂ ਅਨੁਸਾਰ ਜਿਹੜੇ ਲੋਕ ਗ੍ਰਹਿਣ ਦੌਰਾਨ ਸੰਬੰਧ ਬਣਾਉਂਦੇ ਹਨ, ਉਹ ਖੁਦ ਤਾਂ ਪਾਪਾਂ ਦੇ ਭਾਗੀ ਬਣਦੇ ਹੀ ਹਨ ਅਤੇ ਪੈਦਾ ਹੋਣ ਵਾਲੀ ਔਲਾਦ ਵੀ ਸਰੀਰਕ ਅਤੇ ਮਾਨਸਿਕ ਰੂਪ 'ਚ ਕਮਜ਼ੋਰ ਹੁੰਦੀ ਹੈ।

PunjabKesari

ਕੁੰਡਲੀ ਦੋਸ਼ ਹੋਣ ਤਾਂ
ਕੁੰਡਲੀ ਦੇ ਕਿਸੇ ਵੀ ਭਾਵ 'ਚ ਜੇਕਰ ਚੰਦਰ ਅਤੇ ਕੇਤੂ, ਚੰਦਰ ਅਤੇ ਰਾਹੂ, ਸੂਰਜ ਅਤੇ ਕੇਤੂ ਜਾਂ ਸੂਰਜ ਅਤੇ ਰਾਹੂ ਇਕੱਠੇ ਸਥਿਤ ਹਨ ਤਾਂ ਗ੍ਰਹਿਣ ਯੋਗ ਬਣਦਾ ਹੈ। ਕੁੰਡਲੀ 'ਚ ਗ੍ਰਹਿਣ ਯੋਗ ਹੋਣ 'ਤੇ ਵਿਅਕਤੀ ਨੂੰ ਗ੍ਰਹਿਣ ਵੇਲੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ।

ਗ੍ਰਹਿਣ ਵੇਲੇ ਕਦੇ ਨਾ ਕਰੋ ਪੂਜਾ
ਗ੍ਰਹਿਣ ਵੇਲੇ ਸਾਰੇ ਮੰਦਰ ਬੰਦ ਕਰ ਦਿੱਤੇ ਜਾਂਦੇ ਹਨ। ਇਸ ਦੌਰਾਨ ਪੂਜਾ ਨਹੀਂ ਕਰਨੀ ਚਾਹੀਦੀ। ਕੇਵਲ ਮੰਤਰਾਂ ਦਾ ਮਾਨਸਿਕ ਜਪ ਭਾਵ ਕਿ ਬਿਨਾਂ ਆਵਾਜ਼ ਕੀਤੇ ਮੰਤਰਾਂ ਦਾ ਹੌਲੀ-ਹੌਲੀ ਜਾਪ ਕਰਨਾ ਚਾਹੀਦਾ ਹੈ।


author

sunita

Content Editor

Related News