ਲਾਵਾਰਸ ਬੱਚਿਆਂ ਲਈ ਵਰਦਾਨ ਬਣਿਆ ਪੰਘੂਡ਼ਾ, 162ਵੀਂ ਬੱਚੀ ਦੀ ਬਚਾਈ ਜਾਨ

Saturday, Aug 25, 2018 - 12:41 AM (IST)

ਲਾਵਾਰਸ ਬੱਚਿਆਂ ਲਈ ਵਰਦਾਨ ਬਣਿਆ ਪੰਘੂਡ਼ਾ, 162ਵੀਂ ਬੱਚੀ ਦੀ ਬਚਾਈ ਜਾਨ

ਅੰਮ੍ਰਿਤਸਰ, (ਨੀਰਜ)- ਜ਼ਿਲਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਦਫਤਰ ’ਚ ਬਣਾਏ ਗਏੇ ਨੇ ਇਕ ਵਾਰ ਫਿਰ ਇਕ ਲਾਵਾਰਸ ਬੱਚੀ ਦੀ ਜਾਨ ਬਚਾ ਲਈ ਹੈ। ਇਕ ਹੋਰ ਬੱਚੀ ਪੰਘੂਡ਼ੇ ਵਿਚ ਆਈ ਹੈ, ਜਿਸ ਨੂੰ ਅਸਿਸਟੈਂਟ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਵੱਲੋਂ ਰਿਸੀਵ ਕੀਤਾ ਗਿਆ। ਇਸ ਬੱਚੀ ਦੇ ਆਉਣ ਨਾਲ ਪੰਘੂਡ਼ੇ ’ਚ ਆਉਣ ਵਾਲੇ ਬੱਚਿਆਂ ਦੀ ਗਿਣਤੀ 162 ਹੋ ਗਈ ਹੈ, ਜਿਸ ਵਿਚੋਂ 24 ਲਡ਼ਕੇ ਹਨ ਤੇ 138 ਲਡ਼ਕੀਆਂ ਹਨ।
ਆਧੁਨਿਕ ਸਮਾਜ ’ਚ ਵੀ ਲਡ਼ਕੀਆਂ ਦੇ ਤ੍ਰਿਸਕਾਰ ਦਾ ਸਭ ਤੋਂ ਵੱਡਾ ਸਬੂਤ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਰੈੱਡ ਕਰਾਸ ਦਫਤਰ ’ਚ ਸਥਾਪਤ ਕੀਤਾ ਗਿਆ ਪੰਘੂਡ਼ਾ ਹੈ, ਜਿਸ ਵਿਚ ਅਜੇ ਤੱਕ 162 ਲਾਵਾਰਸ ਬੱਚਿਆਂ ਨੂੰ ਅਣਪਛਾਤੇ ਲੋਕਾਂ ਵੱਲੋਂ ਪਾਇਆ ਜਾ ਚੁੱਕਾ ਹੈ। ਪੰਘੂਡ਼ੇ ਵਿਚ ਆਉਣ ਵਾਲੇ ਬੱਚਿਆਂ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ 162 ਬੱਚਿਆਂ ’ਚ ਲਡ਼ਕੀਆਂ ਦੀ ਗਿਣਤੀ 138 ਹੈ, ਜੋ ਸਾਬਿਤ ਕਰਦੀ ਹੈ ਕਿ ਅਜੋਕੇ ਯੁੱਗ ਵਿਚ ਵੀ ਰੂਡ਼ੀਵਾਦੀ ਵਿਚਾਰਧਾਰਾ ਰੱਖਣ ਵਾਲੇ ਲੋਕ ਲਡ਼ਕੀਆਂ ਦੇ ਜਨਮ ਨੂੰ ਚੰਗਾ ਨਹੀਂ ਮੰਨਦੇ। ਵਿਗਿਆਨਕ ਤੇ ਦੂਰਦਰਸ਼ੀ ਸੋਚ ਰੱਖਣ ਵਾਲੇ ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਰੈੱਡ ਕਰਾਸ ਦਫਤਰ ਵਿਚ ਪੰਘੂਡ਼ਾ ਸਥਾਪਤ ਕਰ ਕੇ ਅਜਿਹੀ ਅਲਖ ਜਗਾਈ ਕਿ ਅੱਜ ਇਸ ਅਲਖ ਨਾਲ ਪੂਰੇ ਦੇਸ਼ ਦੇ 160 ਪਰਿਵਾਰਾਂ ਦੇ ਚਿਰਾਗ ਵੀ ਰੌਸ਼ਨ ਹੋ ਚੁੱਕੇ ਹਨ।


Related News