42 ਕੁਇੰਟਲ ਬਚੇ ਝੋਨੇ ਨੂੰ ਵੇਚਣ ਲਈ ਥਾਂ-ਥਾਂ ਠੋਕਰਾਂ ਖਾ ਰਿਹੈ ਪੰਜਾਬ ਦਾ ਇਹ ਕਿਸਾਨ

Thursday, Nov 26, 2020 - 09:54 AM (IST)

42 ਕੁਇੰਟਲ ਬਚੇ ਝੋਨੇ ਨੂੰ ਵੇਚਣ ਲਈ ਥਾਂ-ਥਾਂ ਠੋਕਰਾਂ ਖਾ ਰਿਹੈ ਪੰਜਾਬ ਦਾ ਇਹ ਕਿਸਾਨ

ਬਰਾੜਾ (ਨਿਸ਼ਾਂਤ) – ਹਲਕੇ ਦੇ ਅਨੇਕਾਂ ਕਿਸਾਨ ਇਨ੍ਹੀਂ ਦਿਨੀਂ ਵੀ ਮੇਰੀ ਫਸਲ-ਮੇਰਾ ਬਿਓਰਾ ਪੋਰਟਲ ਯੋਜਨਾ ਦਾ ਖਮਿਆਜ਼ਾ ਭੁਗਤ ਰਹੇ ਹਨ। ਪਹਿਲਾਂ ਜਿੱਥੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਪਹਿਲਾਂ ਹੋਰ ਲੋਕਾਂ ਵਲੋਂ ਕਰਵਾ ਲਈ ਗਈ ਸੀ, ਉੱਥੇ ਹੀ ਹੁਣ ਇਹ ਲੋਕ ਗੇਟ ਪਾਸ ਦੀ ਘਾਟ ’ਚ ਬਚਿਆ ਹੋਇਆ ਆਪਣਾ ਅਨਾਜ ਜਾਂ ਤਾਂ ਘੱਟ ਕੀਮਤ ’ਤੇ ਵੇਚਣ ਲਈ ਮਜਬੂਰ ਹਨ ਜਾਂ ਫਿਰ ਉਨ੍ਹਾਂ ਕੋਲ ਆਪਣਾ ਅਨਾਜ ਆਪਣੇ ਘਰ ਵਿਚ ਹੀ ਲਿਆਉਣ ਦਾ ਰਸਤਾ ਹੈ। ਬੀਤੇ ਮਹੀਨੇ ਅਜਿਹੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਦੀ ਰਜਿਸਟ੍ਰੇਸ਼ਨ ਦੀਆਂ ਕਈ ਕਹਾਣੀਆਂ ‘ਜਗ ਬਾਣੀ’ ਵਿਚ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

ਪੜ੍ਹੋ ਇਹ ਵੀ ਖਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਕਰਨ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋਵੇਗਾ ਫ਼ਾਇਦਾ

ਇਸ ਦੌਰਾਨ ਖੇਤਰ ਦੇ ਪਿੰਡ ਸੀਂਬਲਾ ਦੇ ਕਿਸਾਨ ਸਵਤੰਤਰ ਮਿਸ਼ਰਾ ਨੇ ਦੱਸਿਆ ਕਿ ਉਸ ਨੇ ਇਸ ਵਾਰ ਲਗਭਗ 16 ਏਕੜ ’ਚ ਝੋਨੇ ਦੀ ਫ਼ਸਲ ਉਗਾਈ ਸੀ। ਸਾਰੇ ਖੇਤ ਉਸ ਦੇ ਆਪਣੇ ਤੇ ਉਸ ਦੇ ਭਰਾ ਦੇ ਹਨ ਪਰ ਜਦੋਂ ਉਹ ‘ਮੇਰੀ ਫ਼ਸਲ ਮੇਰਾ ਬਿਓਰਾ’ ਪੋਰਟਲ ਯੋਜਨਾ ’ਤੇ ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਮੀਨ ਦੀਆਂ ਫਰਦਾਂ ਲੈ ਕੇ ਗਿਆ ਤਾਂ ਇਹ ਜਾਣ ਕੇ ਪਰੇਸ਼ਾਨ ਹੋ ਗਿਆ ਕਿ ਉਸ ਦੀ ਜ਼ਮੀਨ ਦੀ ਰਜਿਸਟ੍ਰੇਸ਼ਨ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਅਤੇ 16 ਏਕੜ ਵਿਚੋਂ ਹੁਣ ਉਹ ਸਿਰਫ਼ ਇਕ ਏਕੜ ਜ਼ਮੀਨ ਦੀ ਹੀ ਰਜਿਸਟ੍ਰੇਸ਼ਨ ਕਰਵਾ ਸਕਿਆ ਹੈ, ਜਿਸ ਨਾਲ ਉਸ ਨੂੰ ਸਿਰਫ਼ 30 ਕੁਇੰਟਲ ਝੋਨਾ ਮੰਡੀਆਂ ਵਿਚ ਪਾਉਣ ਦੀ ਇਜਾਜ਼ਤ ਹੋਵੇਗੀ।

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

ਮਾਰਕੀਟ ਕਮੇਟੀ ਦਫ਼ਤਰ ’ਚ ਚੱਕਰ ਲਾਉਂਦਾ ਰਿਹਾ ਕਿਸਾਨ
ਸਵਤੰਤਰ ਮਿਸ਼ਰਾ ਨੇ ਉਸ ਤੋਂ ਬਾਅਦ ਆਪਣੀ ਜ਼ਮੀਨ ਦੀ ਰਜਿਸਟ੍ਰੇਸ਼ਨ ਸਬੰਧੀ ਲਗਾਤਾਰ ਮਾਰਕੀਟ ਕਮੇਟੀ ਦਫ਼ਤਰ ਦੇ ਚੱਕਰ ਲਾਏ, ਜਿੱਥੇ ਉਸ ਨੂੰ ਆਪਣੇ ਵਾਂਗ ਪਰੇਸ਼ਾਨ ਕਈ ਕਿਸਾਨ ਮਿਲੇ। ਕਮੇਟੀ ਦਫਤਰ ਤੋਂ ਕੋਈ ਭਰੋਸਾ ਨਾ ਮਿਲਿਆ। ਉਸ ਨੂੰ ਕਿਹਾ ਗਿਆ ਕਿ ਇਸ ਬਾਰੇ ਐਗਰੀਕਲਚਰ ਅਧਿਕਾਰੀਆਂ ਨੂੰ ਮਿਲੋ। ਐਗਰੀਕਲਚਰ ਅਧਿਕਾਰੀਆਂ ਨੇ ਕਿਹਾ ਕਿ ਇਹ ਸਰਕਾਰੀ ਪੋਰਟਲ ਹੈ। ਤੁਹਾਡੀ ਮੁਸਤਰਕਾ ਮਾਲਕਾਨ ਜ਼ਮੀਨ ਹੋਵੇਗੀ, ਇਸ ਲਈ ਕੋਈ ਪਰਿਵਾਰਕ ਮੈਂਬਰ ਰਜਿਸਟ੍ਰੇਸ਼ਨ ਕਰਵਾ ਗਿਆ ਹੋਵੇਗਾ। ਇਸ ਤੋਂ ਬਾਅਦ ਖੇਤਾਂ ਵਿਚ ਪਈ ਫ਼ਸਲ ਉਨ੍ਹਾਂ ਕਿਸੇ ਤਰ੍ਹਾਂ ਹੋਰ ਲੋਕਾਂ ਦੇ ਗੇਟ ਪਾਸ ’ਤੇ ਅਨਾਜ ਮੰਡੀਆਂ ਵਿਚ ਵੇਚੀ।

ਪੜ੍ਹੋ ਇਹ ਵੀ ਖਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਹੁਣ ਬਚੀ ਹੋਈ 42 ਕੁਇੰਟਲ ਫ਼ਸਲ ਦਾ ਕੋਈ ਖ਼ਰੀਦਦਾਰ ਨਹੀਂ 
ਸਵਤੰਤਰ ਮਿਸ਼ਰਾ ਨੇ ਦੱਸਿਆ ਕਿ ਹੁਣ ਵੀ ਗੇਟ ਪਾਸ ਦੀ ਘਾਟ ’ਚ ਉਸ ਦਾ ਲਗਭਗ 2 ਏਕੜ ਦਾ 42 ਕੁਇੰਟਲ ਅਨਾਜ ਆੜ੍ਹਤੀ ਕੋਲ ਪਿਆ ਹੈ, ਜਿਸ ਦੀ ਖ਼ਰੀਦ ਨਹੀਂ ਹੋ ਸਕੀ। ਬਰਾੜਾ ਅਨਾਜ ਮੰਡੀ ਵਿਚ ਉਸ ਦੇ ਆੜ੍ਹਤੀ ਨੇ ਉਸ ਨੂੰ ਸਪਸ਼ਟ ਕਹਿ ਦਿੱਤਾ ਕਿ ਇਸ ਦੀ ਪੇਮੈਂਟ ਤਾਂ ਖਾਤੇ ਵਿਚ ਆਉਣੀ ਨਹੀਂ। ਇਸ ਲਈ ਇਸ ਨੂੰ ਘਰ ਲੈ ਜਾਓ। ਸਵਤੰਤਰ ਮਿਸ਼ਰਾ ਇਸ ਅਨਾਜ ਨੂੰ ਜਾਂ ਤਾਂ ਆਪਣੇ ਘਰ ਲਿਆਉਣ ਲਈ ਮਜਬੂਰ ਹੈ ਜਾਂ ਘੱਟ ਕੀਮਤ ’ਤੇ ਵੇਚਣ ਲਈ।

ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ਤੇ ਵਾਲਾਂ ਦੀ ਖ਼ੂਬਸੂਰਤੀ ਵਧਾਉਣ ਲਈ ਇਸ ‘ਪਾਣੀ’ ਦੀ ਕਰੋ ਵਰਤੋਂ

ਕੀ ਹੈ ਮੇਰੀ ਫ਼ਸਲ-ਮੇਰਾ ਬਿਓਰਾ ਪੋਰਟਲ ਯੋਜਨਾ
ਇਸੇ ਸਾਲ ਲਾਗੂ ਕੀਤੀ ਗਈ ਇਸ ਯੋਜਨਾ ਵਿਚ ਹਰੇਕ ਕਿਸਾਨ, ਜੋ ਮੰਡੀਆਂ ਵਿਚ ਆਪਣੀ ਝੋਨੇ ਦੀ ਫ਼ਸਲ ਵੇਚਣੀ ਚਾਹੁੰਦਾ ਹੈ, ਉਸ ਨੂੰ ਆਪਣੇ ਖੇਤਾਂ ਦੀ ਫ਼ਰਦ ਦਾ ਨੰਬਰ ਆਨਲਾਈਨ ਰਜਿਸਟਰਡ ਕਰਵਾਉਣਾ ਅਤੇ ਉਸ ਦਾ ਡਾਟਾ ਲੈਣਾ ਪੈਂਦਾ ਹੈ। ਪ੍ਰਤੀ ਏਕੜ ਕਿਸਾਨਾਂ ਨੂੰ 30 ਕੁਇੰਟਲ ਝੋਨਾ ਮਾਰਕੀਟ ਕਮੇਟੀ ਨੂੰ ਵੇਚਣ ਦੀ ਹੀ ਇਜਾਜ਼ਤ ਹੈ ਪਰ ਇਨ੍ਹੀਂ ਦਿਨੀਂ ਕਿਸਾਨ ਜਦੋਂ ਆਪੋ-ਆਪਣੀਆਂ ਸਬੰਧਤ ਜ਼ਮੀਨਾਂ ਦਾ ਡਾਟਾ ਲੋਡ ਕਰਵਾਉਣ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਖੇਤਾਂ ਦੇ ਇਹ ਸਬੰਧਤ ਨੰਬਰ ਤਾਂ ਪਹਿਲਾਂ ਹੀ ਕੋਈ ਹੋਰ ਰਜਿਸਟਰਡ ਕਰਵਾ ਗਿਆ ਹੈ। ਅਜਿਹਾ ਜ਼ਿਆਦਾਤਰ ਕਿਸਾਨਾਂ ਨਾਲ ਹੋ ਰਿਹਾ ਹੈ।

ਪੜ੍ਹੋ ਇਹ ਵੀ ਖਬਰ - ''ਵੱਡੀ ਇਲਾਇਚੀ'' ਦੀ ਵਰਤੋਂ ਨਾਲ ਹੋਣਗੇ ਬੇਮਿਸਾਲ ਫ਼ਾਇਦੇ, ਦੂਰ ਹੋਣਗੀਆਂ ਇਹ ਬੀਮਾਰੀਆਂ

ਕੀ ਕਹਿੰਦੇ ਹਨ ਮਾਰਕੀਟ ਕਮੇਟੀ ਬਰਾੜਾ ਦੇ ਸਕੱਤਰ
ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਇਸ ਕਿਸਾਨ ਨੇ ਹਫ਼ਤਾਵਾਰੀ ਪੋਰਟਲ ’ਤੇ ਕੰਪਲੇਟ ਰਜਿਸਟਰਡ ਨਹੀਂ ਕਰਵਾਈ। ਹੁਣ ਇਸ ਸਮੱਸਿਆ ਦਾ ਕੋਈ ਹੱਲ ਨਹੀਂ। ਕਿਸਾਨ ਸੀ.ਐੱਮ. ਵਿੰਡੋ ’ਤੇ ਪਾਉਣਾ ਚਾਹੇ ਤਾਂ ਆਪਣੀ ਸ਼ਿਕਾਇਤ ਪਾ ਸਕਦਾ ਹੈ।


author

rajwinder kaur

Content Editor

Related News