ਫਿਰੋਜ਼ਪੁਰ ''ਚ ਲਾਵਾਰਿਸ ਜ਼ਿੰਦਾ ਬੰਬ ਮਿਲਣ ਨਾਲ ਮਚਿਆ ਹੜਕੰਪ (ਵੀਡੀਓ)

Sunday, Aug 27, 2017 - 12:57 PM (IST)


ਫਿਰੋਜ਼ਪੁਰ(ਕੁਮਾਰ, ਮਨਦੀਪ)—ਫਿਰੋਜ਼ਪੁਰ ਸ਼ਹਿਰ ਦੇ ਬਗਦਾਦੀ ਗੇਟ ਏਰੀਆ ਦੇ ਕੋਲ ਪੁਲਸ ਨੂੰ ਲਾਵਾਰਿਸ ਪਿਆ ਜ਼ਿੰਦਾ ਬੰਬ ਮਿਲਿਆ ਹੈ ਅਤੇ ਪੁਲਸ ਨੇ ਇਹ ਬੰਬ ਕਬਜ਼ੇ ਵਿਚ ਲੈ ਕੇ, ਬੰਬ ਨੂੰ ਡੀ-ਫਿਊਜ਼ ਕਰਨ ਲਈ ਸੈਨਾ ਦੀ ਡੀ-ਫਿਊਜ਼ ਟੀਮ ਨੂੰ ਬੁਲਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਬੰਬ ਦਾ ਵਜ਼ਨ ਕਰੀਬ 25-30 ਕਿਲੋ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੇਡਦੇ ਬੱਚਿਆਂ ਨੂੰ ਇਹ ਬੰਬ ਪੁਰਾਣੇ ਟੀ. ਬੀ. ਹਸਪਤਾਲ ਦੇ ਪਿੱਛੇ ਮਿਲਿਆ ਸੀ ਜੋ ਬੱਚਿਆਂ ਨੇ ਕਬਾੜੀਏ ਨੂੰ ਵੇਚਣ ਲਈ ਉਥੋਂ ਚੁੱਕ ਲਿਆ। ਜਦੋਂ ਬੱਚਿਆਂ ਨੇ ਇਹ ਬੰਬ ਵੇਚਣ ਲਈ ਕਬਾੜੀਏ ਦੇ ਕੋਲ ਰੱਖ ਦਿੱਤਾ ਤਾਂ ਉਹ ਘਬਰਾ ਕੇ ਉਥੋਂ ਭਜ ਗਏ। ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਜਿਵੇਂ ਹੀ ਇਸ ਬੰਬ ਸਬੰਧੀ ਪਤਾ ਲੱਗਿਆ ਤਾਂ ਪੁਲਸ ਫੋਰਸ ਨੇ ਉਹ ਬੰਬ ਆਪਣੇ ਕਬਜ਼ੇ ਵਿਚ ਲੈ ਲਿਆ। ਬੰਬ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਤੇ ਪੁਲਸ ਵੱਲੋਂ ਬੰਬ ਨੂੰ ਡੀ-ਫਿਊਜ਼ ਕਰਨ ਲਈ ਸੈਨਾ ਦੀ ਮਾਹਿਰ ਟੀਮ ਦਾ ਇੰਤਜ਼ਾਰ ਕੀਤਾ ਜਾ ਰਹੀ ਹੈ। 


Related News