ਇਨਕਮ ਟੈਕਸ ਵਿਭਾਗ ਵੱਲੋਂ ਬਰਨਾਲਾ ਦੀਆਂ 2 ਫਰਮਾਂ ਦਾ ਸਰਵੇ

Tuesday, Dec 05, 2017 - 12:23 AM (IST)

ਇਨਕਮ ਟੈਕਸ ਵਿਭਾਗ ਵੱਲੋਂ ਬਰਨਾਲਾ ਦੀਆਂ 2 ਫਰਮਾਂ ਦਾ ਸਰਵੇ

ਬਰਨਾਲਾ, (ਵਿਵੇਕ ਸਿੰਧਵਾਨੀ,ਰਵੀ)- ਇਨਕਮ ਟੈਕਸ ਵਿਭਾਗ ਪਟਿਆਲਾ ਦੀ ਕਮਿਸ਼ਨਰ ਆਈ.ਆਰ. ਐੱਸ. ਮੈਡਮ ਆਰ. ਭਾਮਾ ਅਤੇ ਐਡੀਸ਼ਨਲ ਕਮਿਸ਼ਨਰ ਹਰਜਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੋਮਵਾਰ ਸਵੇਰੇ ਕਰੀਬ 10.30 ਵਜੇ 7-8 ਕਾਰਾਂ 'ਚ ਸਵਾਰ ਹੋ ਕੇ ਆਈਆਂ ਇਨਕਮ ਟੈਕਸ ਵਿਭਾਗ ਦੀਆਂ ਟੀਮਾਂ ਨੇ ਬਰਨਾਲਾ ਦੀਆਂ ਦੋ ਫਰਮਾਂ ਦਾ ਸਰਵੇ ਕੀਤਾ। ਇਹ ਸਰਵੇ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲਿਆ, ਜਿਸ ਦੀ ਅਗਵਾਈ ਡਿਪਟੀ ਕਮਿਸ਼ਨਰ ਇਨਕਮ ਟੈਕਸ ਸੰਗਰੂਰ ਦੇ ਆਈ. ਆਰ. ਐੈੱਸ. ਮੈਡਮ ਗਗਨ ਕੁੰਦਰਾ ਥੋਰੀ ਕਰ ਰਹੇ ਸਨ।  ਮੈਡਮ ਕੁੰਦਰਾ ਨੇ ਦੱਸਿਆ ਕਿ ਇਸ ਸਰਵੇ 'ਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਦਾ ਸਟਾਫ ਸ਼ਾਮਲ ਸੀ। ਇਸ ਸਰਵੇ 'ਚ ਜਰਨੈਲ ਸਿੰਘ ਆਈ.ਟੀ.ਓ. ਪਟਿਆਲਾ, ਪ੍ਰਦੀਪ ਕੁਮਾਰ ਟੋਪਲ ਆਈ.ਟੀ.ਓ. ਪਟਿਆਲਾ, ਮੈਡਮ ਸਰੋਜ ਬਾਂਸਲ ਆਈ.ਟੀ.ਓ. ਬਰਨਾਲਾ, ਮੈਡਮ ਪ੍ਰੇਰਣਾ ਬਾਂਸਲ ਆਈ.ਟੀ.ਓ. ਬਰਨਾਲਾ, ਇੰਸਪੈਕਟਰ ਅਮਰਜੀਤ ਸਿੰਘ ਖੀਪਲ ਬਰਨਾਲਾ, ਇੰਸਪੈਕਟਰ ਮਨਦੀਪ ਕਾਲੜਾ ਪਟਿਆਲਾ, ਇੰਸਪੈਕਟਰ ਹਰਸਿਮਰਨਜੀਤ ਪਟਿਆਲਾ, ਇੰਸਪੈਕਟਰ ਨੈਬ ਸਿੰਘ ਪਟਿਆਲਾ, ਇੰਸਪੈਕਟਰ ਭਾਰਤ ਭੂਸ਼ਨ ਸੰਗਰੂਰ, ਇੰਸਪੈਕਟਰ ਪਿਯੂਸ਼ ਕੁਮਾਰ ਸੰਗਰੂਰ ਅਤੇ ਇੰਸਪੈਕਟਰ ਪ੍ਰਦੀਪ ਕੁਮਾਰ ਸੰਗਰੂਰ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਇਨਕਮ ਟੈਕਸ ਵਿਭਾਗ ਦੀਆਂ ਟੀਮ ਦੋਵੇਂ ਫਰਮਾਂ ਦੇ ਕਾਗਜ਼ ਪੱਤਰ ਚੈੱਕ ਕਰ ਰਹੀਆਂ ਸਨ। 


Related News