ਔਲਾਦ ਦੀ ਚਾਹ : ਚੰਡੀਗੜ੍ਹ ''ਚ Surrogacy ਦਾ ਵਧਿਆ ਰੁਝਾਨ, 30 ਜੋੜਿਆਂ ਨੇ ਕਰਵਾਈ ਰਜਿਸਟ੍ਰੇਸ਼ਨ

Thursday, Dec 26, 2024 - 01:59 PM (IST)

ਔਲਾਦ ਦੀ ਚਾਹ : ਚੰਡੀਗੜ੍ਹ ''ਚ Surrogacy ਦਾ ਵਧਿਆ ਰੁਝਾਨ, 30 ਜੋੜਿਆਂ ਨੇ ਕਰਵਾਈ ਰਜਿਸਟ੍ਰੇਸ਼ਨ

ਚੰਡੀਗੜ੍ਹ (ਪਾਲ) : ਪਾਇਲ ਅਤੇ ਉਸ ਦੇ ਪਤੀ ਰਾਜੀਵ ਦੇ ਵਿਆਹ ਨੂੰ 7 ਸਾਲ ਹੋ ਗਏ ਹਨ। ਦੋਵੇਂ ਪਿਛਲੇ 2 ਸਾਲਾਂ ਤੋਂ ਬੱਚਾ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ। ਕਈ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਪਾਇਲ ਨੂੰ ਸ਼ੁਰੂਆਤੀ ਪੜਾਅ ’ਤੇ ਓਵੇਰੀਅਨ ਇੰਸਫਿਸ਼ਿਅੰਸੀ (ਬੱਚੇਦਾਨੀ ਦੀ ਸਮੱਸਿਆ) ਹੈ। ਇਲਾਜ ਦੇ ਬਾਵਜੂਦ ਪਾਇਲ ਕੰਸੀਵ ਨਹੀਂ ਕਰ ਸਕੀ। ਦੋਵੇਂ ਪਤੀ-ਪਤਨੀ ਦਿੱਲੀ ’ਚ ਰਹਿੰਦੇ ਹਨ। ਪਾਇਲ ਦਾ ਕਹਿਣਾ ਹੈ ਕਿ ਸਾਡੇ ਮਾਤਾ-ਪਿਤਾ ਪੰਜਾਬ ’ਚ ਰਹਿੰਦੇ ਹਨ ਅਤੇ ਅਸੀਂ ਚੰਡੀਗੜ੍ਹ ’ਚ ਅਰਜ਼ੀ ਜਮ੍ਹਾਂ ਕਰਾਉਣ ਦਾ ਫ਼ੈਸਲਾ ਕੀਤਾ, ਕਿਉਂਕਿ ਸਾਨੂੰ ਇਕ ਪਰਿਵਾਰਕ ਮਿੱਤਰ ਤੋਂ ਸਰੋਗੇਟ ਬਣਨ ਦੀ ਸਹਿਮਤੀ ਮਿਲ ਗਈ। ਚੰਡੀਗੜ੍ਹ ’ਚ ਦਿੱਲੀ ਦੇ ਮੁਕਾਬਲੇ ਵੇਟਿੰਗ ਲਿਸਟ ਘੱਟ ਹੈ। ਹੋਰਨਾਂ ਸ਼ਹਿਰਾਂ ਮੁਕਾਬਲੇ ਇੱਥੇ ਸਿਹਤ ਸਹੂਲਤਾਂ ਵਧੀਆ ਹਨ। ਹਾਲਾਂਕਿ ਸਰੋਗੇਸੀ ਦੀ ਪ੍ਰਕਿਰਿਆ ਲੰਬੀ ਹੈ ਪਰ ਅਸੀਂ ਇਸ ਲਈ ਤਿਆਰ ਹਾਂ। ਇਹ ਪਹਿਲਾ ਜੋੜਾ ਨਹੀਂ ਹੈ, ਜਿਸ ਨੇ ਚੰਡੀਗੜ੍ਹ ’ਚ ਸਰੋਗੇਸੀ ਲਈ ਅਪਲਾਈ ਕੀਤਾ ਹੈ। ਸ਼ਹਿਰ ’ਚ ਇਨ੍ਹੀਂ ਦਿਨੀਂ ਨਾ ਸਿਰਫ਼ ਟ੍ਰਾਈਸਿਟੀ, ਸਗੋਂ ਬੈਂਗਲੁਰੂ, ਦਿੱਲੀ, ਲਖਨਊ, ਮੁੰਬਈ, ਪੰਜਾਬ, ਮੱਧ ਪ੍ਰਦੇਸ਼ ਤੇ ਨਾਲ ਹੀ ਯੂ. ਐੱਸ. ਏ., ਯੂ. ਕੇ. ਤੋਂ 30 ਤੋਂ ਵੱਧ ਜੋੜਿਆਂ ਨੇ ਚੰਡੀਗੜ੍ਹ ’ਚ ਸਰੋਗੇਸੀ ਲਈ ਰਜਿਸਟ੍ਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ : ਸ੍ਰੀ ਫ਼ਤਹਿਗੜ੍ਹ ਸਾਹਿਬ 'ਚ Traffic Route ਹੋਇਆ ਜਾਰੀ, ਇੱਧਰ ਆਉਣ ਵਾਲੇ ਲੋਕ ਦੇਣ ਧਿਆਨ
ਪਤੀ ਦੀ ਉਮਰ 26-55 ਤੇ ਪਤਨੀ ਦੀ ਉਮਰ 23-50 ਸਾਲ ਦੇ ਵਿਚਾਲੇ ਹੋਣੀ ਲਾਜ਼ਮੀ
ਯੂ. ਟੀ, ਅਸਿਸਟੇਡ ਰੀਪ੍ਰੋਡਕਟਿਵ ਟੈਕਨਾਲੋਜੀਜ਼ ਨੋਡਲ ਅਫ਼ਸਰ ਡਾ. ਵੰਦਨਾ ਦੀ ਮੰਨੀਏ ਤਾਂ ਚੰਡੀਗੜ੍ਹ ’ਚ ਸਰੋਗੇਸੀ ਲਈ ਸੱਤ ਪ੍ਰਮਾਣਿਤ ਸਰੋਗੇਸੀ ਕਲੀਨਿਕ ਹਨ ਅਤੇ ਇਨ੍ਹਾਂ 'ਚ ਵਧੀਆ ਸਹੂਲਤਾਂ ਹਨ। ਇਸ ਕਾਰਨ ਚਾਹਵਾਨ ਜੋੜੇ ਚੰਡੀਗੜ੍ਹ ਨੂੰ ਸਰੋਗੇਸੀ ਦੇ ਕੇਂਦਰ ਵਜੋਂ ਚੁਣ ਰਹੇ ਹਨ। ਨੋਡਲ ਅਫ਼ਸਰ ਨੇ ਕਿਹਾ ਕਿ ਅਸੀਂ ਸਰੋਗੇਸੀ ਐਕਟ-2021 ਦੇ ਅਨੁਸਾਰ ਕੰਮ ਕਰਦੇ ਹਾਂ। ਸਰੋਗੇਸੀ ਦੇ ਸਾਰੇ ਮਾਮਲਿਆਂ ਨੂੰ ਖੇਤਰ ਦੇ ਪੇਸ਼ੇਵਰ ਜ਼ਿਲ੍ਹਾ ਮੈਡੀਕਲ ਬੋਰਡ ਦੇ ਸਾਹਮਣੇ ਰੱਖਿਆ ਜਾਂਦਾ ਹੈ। ਐਕਟ ਕਮਰਸ਼ੀਅਲ ਸਰੋਗੇਸੀ ’ਤੇ ਪਾਬੰਦੀ ਲਗਾਉਂਦਾ ਹੈ, ਇਸ ਦਾ ਮਤਲਬ ਹੈ ਕਿ ਜੋ ਮਹਿਲਾ ਸਰੋਗੇਟ ਹੈ, ਉਸ ਨੂੰ ਸਰੋਗੇਟ ਮਾਂ ਲਈ ਸਿਹਤ, ਹੋਰ ਨਿਰਧਾਰਿਤ ਖ਼ਰਚਿਆਂ ਤੇ ਬੀਮਾ ਕਵਰ ਨੂੰ ਛੱਡ ਕੇ ਕੋਈ ਵੀ ਲਾਭ, ਇਨਾਮ, ਪੈਸਾ ਨਹੀਂ ਮਿਲਦਾ। ਗਰਭ ਅਵਸਥਾ ਨੂੰ ਪ੍ਰੇਰਿਤ ਕਰਨ ਲਈ ਆਈ. ਵੀ. ਐੱਫ. ਦੀ ਵਰਤੋਂ ਕੀਤੀ ਜਾਂਦੀ ਹੈ। ਐਕਟ ’ਚ ਚਾਹਵਾਨ ਜੋੜਿਆਂ ਲਈ ਵੀ ਕਈ ਨਿਯਮ ਹਨ, ਜਿਵੇਂ ਪਤੀ ਦੀ ਉਮਰ 26 ਤੋਂ 55 ਸਾਲ ਤੇ ਪਤਨੀ ਦੀ ਉਮਰ 23 ਤੋਂ 50 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ। ਔਰਤ ਨੂੰ ਇਕ ਸਰਟੀਫਿਕੇਟ ਪੇਸ਼ ਕਰਨਾ ਜ਼ਰੂਰੀ ਹੈ, ਜਿਸ ’ਚ ਲਿਖਿਆ ਹੋਵੇ ਕਿ ਔਰਤ ਗਰਭਵਤੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਸਿਰਫ਼ ਵਿਆਹੇ ਜੋੜੇ ਅਤੇ ਔਰਤਾਂ, ਜੋ ਜਾਂ ਤਾਂ ਇੱਕਲੀਆਂ ਹਨ ਜਾਂ ਤਲਾਕਸ਼ੁਦਾ ਹਨ, ਸਰੋਗੇਸੀ ਦੀ ਮੰਗ ਕਰ ਸਕਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਕਾਲਜ ਤੇ ਦਫ਼ਤਰ
ਸਰੋਗੇਟ ਮਾਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਜ਼ਰੂਰੀ
ਐਕਟ ਕਹਿੰਦਾ ਹੈ ਕਿ ਚਾਹਵਾਨ ਜੋੜੇ ਦੇ ਕੋਈ ਬੱਚਾ ਨਹੀਂ ਹੋਣਾ ਚਾਹੀਦਾ। ਸਰੋਗੇਟ ਔਰਤ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਜ਼ਰੂਰੀ ਹੈ। ਇਸ ਲਈ ਅਸੀਂ ਪੀ. ਜੀ. ਆਈ. ਦੀ ਮਦਦ ਲੈ ਰਹੇ ਹਨ। ਇਹ ਸਾਰੀ ਪ੍ਰਕਿਰਿਆ ਬਹੁਤ ਲੰਬੀ ਹੈ। ਇਸ ’ਚ ਬੋਰਡ ਐਕਟ ਹਰ ਚੀਜ਼ ਨੂੰ ਧਿਆਨ ਵਿਚ ਰੱਖਦਾ ਹੈ। ਪੀ. ਜੀ. ਆਈ. ਮਨੋਰੋਗ ਵਿਭਾਗ ਤੋਂ ਸਹਾਇਕ ਪ੍ਰੋ.  ਡਾ. ਅਸੀਮ ਮਹਿਰਾ ਕੋਲ ਗੁਜਰਾਤ, ਚੰਡੀਗੜ੍ਹ, ਹਰਿਆਣਾ ਤੇ ਮੱਧ ਪ੍ਰਦੇਸ਼ ਦੀਆਂ ਸਰੋਗੇਟ ਮਾਵਾਂ ਦੀ ਮਾਨਸਿਕ ਫਿਟਨੈੱਸ ਸਬੰਧੀ ਵੀ ਕਈ ਮਾਮਲੇ ਹਨ। ਪੂਰੀ ਪ੍ਰਕਿਰਿਆ ’ਚ ਸਾਇਕੇਟ੍ਰੀ, ਮੈਡੀਸਨ ਤੇ ਗਾਇਨੀਕੋਲੋਜੀ ਵਿਭਾਗ ਸ਼ਾਮਲ ਹਨ। ਜਿੱਥੇ ਸਰੋਗੇਟ ਮਾਂ ਦੀ ਪਰਿਵਾਰਕ ਯਾਨੀ ਜੈਨੇਟਿਕ ਬਿਮਾਰੀਆਂ ਬਾਰੇ ’ਚ ਜਾਣਿਆ ਜਾਂਦਾ ਹੈ। ਸਰੀਰਕ ਤੰਦਰੁਸਤੀ ਦੇਖੀ ਜਾਂਦੀ ਹੈ। ਕੀ ਉਹ ਬੱਚਾ ਪੈਦਾ ਕਰਨ ਲਈ ਫਿੱਟ ਹੈ। ਮਾਨਸਿਕ ਜਾਂਚ ਦੀ ਪ੍ਰਕਿਰਿਆ ’ਚ ਸਭ ਤੋਂ ਪਹਿਲਾਂ ਮਾਨਸਿਕ ਬਿਮਾਰੀ, ਅਤੀਤ, ਵਰਤਮਾਨ ਦੇ ਤਣਾਅ ਤੇ ਮਾਨਸਿਕ ਬਿਮਾਰੀ ਦੇ ਪਰਿਵਾਰਕ ਇਤਿਹਾਸ ਨੂੰ ਵੇਖਦੇ ਹਨ ਕਿਉਂਕਿ ਇਹ ਬੱਚੇ ਲਈ ਖ਼ਤਰਾ ਬਣ ਸਕਦੇ ਹਨ। ਇਸ ’ਚ ਆਈ. ਕਿਊ. ਟੈਸਟ ਵੀ ਸ਼ਾਮਲ ਹੈ। ਕਲੀਨਿਕਲ ਇੰਟਰਵਿਊ ਲਿਆ ਜਾਂਦਾ ਹੈ, ਜੋ ਵਿਅਕਤੀ ਦੀ ਮਾਨਸਿਕ ਤੇ ਭਾਵਨਾਤਮਕ ਸਥਿਤੀ ਬਾਰੇ ਬਹੁਤ ਕੁੱਝ ਦੱਸਦਾ ਹੈ। ਇਸ ਪ੍ਰਕਿਰਿਆ ’ਚ ਉਨ੍ਹਾਂ ਨੂੰ ਅਣਜਨਮੇ ਬੱਚੇ ਦੇ ਨਾਲ ਲਗਾਵ ਬਾਰੇ ਜਾਣੂੰ ਕਰਵਾਇਆ ਜਾਂਦਾ ਹੈ। ਕਿਵੇਂ 9 ਮਹੀਨਿਆਂ ਬਾਅਦ ਬੱਚੇ ਤੋਂ ਵੱਖ ਹੋਣਾ ਵੱਡਾ ਮਾਨਸਿਕ ਤੇ ਭਾਵਨਾਤਮਕ ਬੋਝ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਨੂੰ ਵੱਖ ਹੋਣ ਦੀ ਚਿੰਤਾ ਬਾਰੇ ਜਾਨਣ ’ਚ ਮਦਦ ਮਿਲਦੀ ਹੈ। ਉਹ ਔਰਤ ਵਿਚਾਰਾਂ ਤੇ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੀ ਫਿਟਨੈੱਸ ਸਰੋਗੇਟ ਔਰਤ ਤੇ ਬੱਚੇ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News