ਕਤਲ ਦੀ ਕੋਸ਼ਿਸ਼ ਦੇ ਮਾਮਲੇ ''ਚ ਸਾਬਕਾ ਕਾਊਂਸਲਰ ਚੌਧਰੀ ਦੇ ਪੁੱਤਰ ਨੇ ਕੀਤਾ ਸਰੈਂਡਰ

Saturday, Sep 09, 2017 - 03:32 PM (IST)

ਕਤਲ ਦੀ ਕੋਸ਼ਿਸ਼ ਦੇ ਮਾਮਲੇ ''ਚ ਸਾਬਕਾ ਕਾਊਂਸਲਰ ਚੌਧਰੀ ਦੇ ਪੁੱਤਰ ਨੇ ਕੀਤਾ ਸਰੈਂਡਰ

ਅੰਮ੍ਰਿਤਸਰ (ਮਹਿੰਦਰ) — ਪ੍ਰਾਪਟੀ ਵਿਵਾਦ ਨੂੰ ਲੈ ਕੇ 2 ਪਾਰਟੀਆਂ 'ਚ ਹੋਏ ਝਗੜੇ ਦੌਰਾਨ ਕੀਤੀ ਗਈ ਫਾਇਰਿੰਗ ਤੇ ਪੱਥਰਬਾਜ਼ੀ ਦੌਰਾਨ 2 ਪੀ. ਸੀ. ਆਰ. ਕਰਮੀਆਂ ਦੀ ਬੁਰੀ ਤਰ੍ਹਾਂ ਜ਼ਖਮੀ ਹੋਣ ਸੰਬੰਧੀ ਕਤਲ ਦੀ ਕੋਸ਼ਿਸ਼ ਦੇ ਇਕ ਮਾਮਲੇ 'ਚ ਕਾਂਗਰਸ ਪਾਰਟੀ ਦੇ ਸਾਬਕਾ ਕਾਊਂਸਲਰ ਸੁਰਿੰਦਰ ਚੌਧਰੀ ਦੇ ਪੁੱਤਰ ਪਵਨ ਚੌਧਰੀ ਨੇ ਆਖਿਰ ਸ਼ੁੱਕਰਵਾਰ ਨੂੰ ਸਥਾਨਕ ਅਦਾਲਤ 'ਚ ਸਰੈਂਡਰ ਕਰ ਹੀ ਦਿੱਤਾ, ਜਿਸ ਨੂੰ ਅਦਾਲਤ ਨੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਕੈਂਟੋਨਮੈਂਟ ਦੇ ਇੰਚਾਰਜ ਇੰਸਪੈਕਟਰ ਪ੍ਰਵੇਸ਼ ਚੌਪੜਾ ਨੇ ਕਿਹਾ ਕਿ ਕਥਿਤ ਦੋਸ਼ੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦ ਕਿ ਇਸ ਮਾਮਲੇ 'ਚ ਸੌਰਵ ਨੂੰ ਪੁਲਸ ਪਹਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸਥਾਨਕ ਗੁਮਟਾਲਾ ਨਿਵਾਸੀ ਕਾਰਜ ਸਿੰਘ ਦਾ ਪੁਤਲੀ ਘਰ ਖੇਤਰ 'ਚ ਸਥਿਤ ਇਕ ਪਲਾਟ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸਾਬਕਾ ਕਾਊਂਸਲਰ ਸੁਰਦਿੰਰ ਚੌਧਰੀ ਦੇ ਨਾਲ ਵਿਵਾਦ ਚਲ ਰਿਹਾ ਸੀ। ਘਟਨਾ ਵਾਲੇ ਦਿਨ ਕਾਰਜ ਸਿੰਘ ਵਿਵਾਦਿਤ ਪਲਾਟ 'ਤੇ ਕੁਝ ਨਿਰਮਾਣ ਕਰਵਾ ਰਿਹਾ ਸੀ, ਜਿਸ 'ਤੇ ਸੁਰਿੰਦਰ ਚੌਧਰੀ ਇਤਰਾਜ਼ ਜਤਾ ਰਿਹਾ ਸੀ ਕਿਉਂਕਿ ਦੋਨਾਂ ਪੱਖਾਂ 'ਚ ਵਿਵਾਦਿਤ ਪਲਾਟ 'ਤੇ ਆਪਣਾ -ਆਪਣਾ ਹੱਕ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਇਸ ਦੌਰਾਨ ਦੋਨਾਂ ਪੱਖਾਂ 'ਚ ਹੋਇਆ ਝਗੜਾ ਕੁੱਟਮਾਰ ਤਕ ਜਾ ਪਹੁੰਚਿਆਂ ਸੀ। ਕਾਰਜ ਸਿੰਘ ਦਾ ਦੋਸ਼ ਸੀ ਕਿ ਸੁਰਿੰਦਰ ਚੌਧਰੀ ਦੇ ਨਾਲ ਕੁਝ ਹਥਿਆਰਬੰਦ ਲੋਕ ਵੀ ਸਨ। ਮਾਹੌਲ ਖਰਾਬ ਹੋਣ ਕਾਰਨ ਕੁਝ ਦੁਕਾਨਦਾਰਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ, ਜਿਸ 'ਤੇ ਕੁਝ ਹੀ ਸਮੇਂ ਬਾਅਦ ਪੀ. ਸੀ. ਆਰ ਕਰਮੀ ਆ ਪਹੁੰਚੇ ਸਨ ਬਾਵਜੂਦ ਇਸ ਦੇ ਦੋਨਾਂ ਪਾਰਟੀਆਂ ਦੇ 'ਚ ਵਿਵਾਦ ਹੋਰ ਵੀ ਗਹਿਰਾ ਗਿਆ ਸੀ।
ਕਾਰਜ ਸਿੰਘ ਨੇ ਦੋਸ਼ ਲਗਾਇਆ ਸੀ ਕਿ ਸਾਬਕਾ ਕਾਊਂਸਲਰ ਸੁਰਦਿੰਰ ਚੌਧਰੀ ਦੇ ਨਾਲ ਆਏ ਹਥਿਆਰਬੰਦ ਲੋਕਾਂ ਨੇ ਉਸ 'ਤੇ ਤੇ ਉਸ ਦੇ ਸਾਥੀਆਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ, ਜਿਸ 'ਤੇ ਦੇਖਦੇ ਹੀ ਦੇਖਦੇ ਪਾਰਟੀਆਂ 'ਚ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਦੌਰਾਨ ਪੀ. ਸੀ. ਆਰ. 'ਚ ਤਾਇਨਾਤ ਪੁਲਸ ਕਰਮੀ ਰਾਜੇਸ਼ ਕੁਮਾਰ ਦੇ ਸਿਰ 'ਤੇ ਇੱਟ ਲੱਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ, ਜਦ ਕਿ ਉਸ ਦਾ ਇਕ ਹੋਰ ਸਾਥੀ ਵੀ ਜ਼ਖਮੀ ਹੋ ਗਿਆ ਸੀ। ਇਸ 'ਤੇ ਥਾਣਾ ਕੈਂਟੋਨਮੈਂਟ ਦੇ ਤਤਕਾਲੀਨ ਇੰਚਾਰਜ ਇੰਸਪੈਕਟਰ ਸੁਸ਼ੀਲ ਕੁਮਾਰ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਕਰਮੀਆਂ ਦੇ ਬਿਆਨ 'ਤੇ ਸਾਬਕਾ ਕਾਊਂਸਲਰ ਸੁਰਿੰਦਰ ਚੌਧਰੀ ਉਸਦੇ ਪੁੱਤਰ ਪਵਨ ਚੌਧਰੀ ਤੇ ਕਰੀਬ 2 ਦਰਜਨ ਸਾਥੀਆਂ ਦੇ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਸੀ। ਉਦੋਂ ਤੋਂ ਹੀ ਸਾਬਕਾ ਕਾਊਂਸਲਰ ਸੁਰਿਦੰਰ ਚੌਧਰੀ ਆਪਣੇ ਪੁੱਤਰ ਪਵਨ ਚੌਧਰੀ ਸਮੇਤ ਅੰਡਰਗਰਾਊਂਡ ਚਲ ਰਿਹਾ ਸੀ ਪਰ ਸਾਬਕਾ ਕਾਊਂਸਲਰ ਚੌਧਰੀ ਦੇ ਪੁੱਤਰ ਪਵਨ ਚੌਧਰੀ ਨੇ ਆਖਿਰ ਸ਼ੁੱਕਰਵਾਰ ਨੂੰ ਅਚਾਨਕ ਸਥਾਨਕ ਅਦਾਲਤ 'ਚ ਸਰੈਂਡਰ ਕਰ ਦਿੱਤਾ।


Related News