ਹੈਰਾਨੀਜਨਕ ਘਟਨਾ, ਦੋਸਤ ਬਦਲਣ 'ਤੇ ਕੀਤਾ ਹਮਲਾ, ਸਰੀਰ ਦੇ ਵਿਚ ਹੀ ਰਹਿ ਗਈ ਕਿਰਚ

Thursday, Apr 25, 2024 - 06:18 PM (IST)

ਹੈਰਾਨੀਜਨਕ ਘਟਨਾ, ਦੋਸਤ ਬਦਲਣ 'ਤੇ ਕੀਤਾ ਹਮਲਾ, ਸਰੀਰ ਦੇ ਵਿਚ ਹੀ ਰਹਿ ਗਈ ਕਿਰਚ

ਮੋਰਿੰਡਾ/ਸ੍ਰੀ ਚਮਕੌਰ ਸਾਹਿਬ (ਧੀਮਾਨ/ਕੌਸ਼ਲ) : ਪਿੰਡ ਸਲੇਮਪੁਰ ਦੇ ਨੌਜਵਾਨ ਨੂੰ ਦੋਸਤ ਬਦਲਣਾ ਭਾਰੀ ਪੈ ਗਿਆ। ਦੂਸਰੇ ਨਾਲ ਦੋਸਤੀ ਕਰਨ ਦੀ ਰੰਜਿਸ਼ ’ਚ ਉਸ ਦੇ ਪਹਿਲੇ ਦੋਸਤ ਨੇ ਉਸ ’ਤੇ ਤੇਜ਼ਧਾਰ ਕਿਰਚ ਨਾਲ ਹਮਲਾ ਕਰ ਦਿੱਤਾ। ਕਿਰਚ ਨੌਜਵਾਨ ਦੇ ਸਰੀਰ 'ਚ ਹੀ ਰਹਿ ਗਈ। ਪੁਲਸ ਥਾਣਾ ਸਦਰ ਦੇ ਐੱਸ.ਐਚ.ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਪੀ.ਜੀ.ਆਈ. ’ਚ ਦਾਖ਼ਲ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ’ਚ ਪੇਸ਼ ਕੀਤਾ ਹੈ।ਇਕਬਾਲ ਸਿੰਘ ਵਾਸੀ ਪਿੰਡ ਸਲੇਮਪੁਰ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਲੜਕੇ ਕਰਨਦੀਪ ਸਿੰਘ ਦੀ ਪਿੰਡ ਦੇ ਹੀ ਰਹਿਣ ਵਾਲੇ ਸੁਖਜਿੰਦਰ ਸਿੰਘ ਉਰਫ਼ ਸੋਨੂ ਉਰਫ਼ ਕਨੌੜੀਆ ਨਾਲ ਦੋਸਤੀ ਸੀ। ਕੁਝ ਸਮਾਂ ਪਹਿਲਾਂ ਦੋਵਾਂ ’ਚ ਅਣਬਣ ਹੋਣ ਕਾਰਨ ਕਰਨਦੀਪ ਸਿੰਘ ਨੇ ਪ੍ਰਭਸਿਮਰਨ ਸਿੰਘ ਨਾਲ ਦੋਸਤੀ ਕਰ ਲਈ। ਇਸ ਕਾਰਨ ਸੁਖਜਿੰਦਰ ਸਿੰਘ ਬੇਟੇ ਨਾਲ ਰੰਜਿਸ਼ ਰੱਖਣ ਲੱਗਾ ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਵੱਡੇ ਆਈ. ਪੀ. ਐੱਸ. ਅਫਸਰ ਨੇ ਛੱਡੀ ਨੌਕਰੀ, ਕਿਹਾ 'ਪਿੰਜਰੇ 'ਚੋਂ ਆਜ਼ਾਦ ਹੋਇਆ'

22 ਅਪ੍ਰੈਲ ਨੂੰ ਸ਼ਾਮ 8 ਵਜੇ ਜਦੋਂ ਕਰਨਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ ਬਣੀ ਪਾਰਕ ’ਚ ਬੈਠਾ ਸੀ ਤਾਂ ਸੁਖਜਿੰਦਰ ਨੇ ਉਸ ’ਤੇ ਕਿਰਚ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਕਰਨਦੀਪ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ। ਡਾਕਟਰਾਂ ਵੱਲੋਂ ਆਪ੍ਰੇਸ਼ਨ ਕਰ ਕੇ ਕਿਰਚ ਬਾਹਰ ਕੱਢੀ ਗਈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਅੰਮ੍ਰਿਤਸਰ, ਨਾਕੇ ਤੋਂ ਕੁਝ ਦੂਰੀ ’ਤੇ 2 ਧਿਰਾਂ ਵਿਚਾਲੇ ਅੰਨ੍ਹੇਵਾਹ ਗੋਲੀਬਾਰੀ

ਐੱਸ.ਐੱਚ.ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਦੇ ਬਿਆਨ ਦੇ ਅਧਾਰ ’ਤੇ ਪੁਲਸ ਵੱਲੋਂ ਸੁਖਜਿੰਦਰ ਸਿੰਘ ਖ਼ਿਲਾਫ਼ ਆਈ.ਪੀ.ਸੀ. ਦੀਆਂ ਧਰਾਵਾਂ 307/324/506 ਅਧੀਨ ਮਾਮਲਾ ਦਰਜ ਕੀਤਾ ਹੈ। ਅਦਾਲਤ ਨੇ ਉਸ ਨੂੰ ਇਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਏ.ਐੱਸ.ਆਈ. ਸ਼ਿੰਦਰਪਾਲ ਸਿੰਘ ਅਨੁਸਾਰ ਮੁਲਜ਼ਮ ਅਪਰਾਧਕ ਸੁਭਾਅ ਦਾ ਵਿਅਕਤੀ ਹੈ ਤੇ ਨਸ਼ੇ ਕਰਨ ਦਾ ਆਦੀ ਵੀ ਹੈ।

ਇਹ ਵੀ ਪੜ੍ਹੋ : ਸੰਗਰੂਰ 'ਚ ਦੇਹ ਵਪਾਰ ਦੇ ਅੱਡੇ 'ਤੇ ਪੁਲਸ ਦਾ ਵੱਡਾ ਛਾਪਾ, ਕਈ ਜੋੜੇ ਰੰਗੇ ਹੱਥੀਂ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News