ਮੈਡੀਕਲ ਸੁਪਰਿੰਟੈਂਡੈਂਟ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ’ਚ ਸਰਪ੍ਰਾਈਜ਼ ਚੈਕਿੰਗ

Monday, Apr 25, 2022 - 12:58 PM (IST)

ਮੈਡੀਕਲ ਸੁਪਰਿੰਟੈਂਡੈਂਟ ਵੱਲੋਂ ਜਲੰਧਰ ਦੇ ਸਿਵਲ ਹਸਪਤਾਲ ’ਚ ਸਰਪ੍ਰਾਈਜ਼ ਚੈਕਿੰਗ

ਜਲੰਧਰ (ਸ਼ੋਰੀ)- ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਹਸਪਤਾਲ ’ਚ ਕਿਸ ਤਰ੍ਹਾਂ ਦੀ ਸਾਫ਼-ਸਫ਼ਾਈ ਹੁੰਦੀ ਹੈ, ਬਾਰੇ ਜਾਣਕਾਰੀ ਹਾਸਲ ਕਰਨ ਲਈ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ (ਐੱਮ. ਐੱਸ.) ਡਾ. ਕਮਲਪਾਲ ਸਿੱਧੂ ਨੇ ਐਤਵਾਰ ਨੂੰ ਹਸਪਤਾਲ ’ਚ ਸਰਪ੍ਰਾਈਜ਼ ਚੈਕਿੰਗ ਕੀਤੀ। ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰ ਬਜਾਜ, ਡਾ. ਗੁਰਮੀਤ ਲਾਲ ਅਤੇ ਡਾ. ਕਾਮਰਾਜ ਵੀ ਮੌਜੂਦ ਸਨ।

ਹਸਪਤਾਲ ਦੇ ਹੱਡੀਆਂ ਵਾਲੇ ਵਾਰਡ ਅਤੇ ਸਰਜੀਕਲ ਵਾਰਡ ’ਚ ਹੋ ਰਹੇ ਕੰਮਕਾਜ ਅਤੇ ਸਫ਼ਾਈ ਨੂੰ ਉਨ੍ਹਾਂ ਖ਼ੁਦ ਜਾ ਕੇ ਵੇਖਿਆ ਅਤੇ ਸਟਾਫ਼ ਦੀ ਡਿਊਟੀ ਤੱਕ ਲਾਈ ਕਿ ਉਹ ਵਾਰਡ ’ਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੇ। ਇਸ ਦੇ ਨਾਲ ਹੀ ਡਾ. ਸਿੱਧੂ ਨੇ ਆਪਣੇ ਆਫ਼ਿਸ ’ਚ ਬੈਠ ਕੇ ਨਵੇਂ ਹੁਕਮ ਜਾਰੀ ਕੀਤੇ, ਜਿਸ ਤਹਿਤ ਪੁਰਾਣੇ ਮੇਲ ਸਰਜੀਕਲ ਵਾਰਡ ਦੀ ਦੁਬਾਰਾ ਰਿਪੇਅਰ ਹੋਵੇਗੀ ਅਤੇ ਮਰੀਜ਼ਾਂ ਨੂੰ ਜਲਦ ਨਵੇਂ ਮੇਲ ਸਰਜੀਕਲ ਵਾਰਡ ’ਚ ਸ਼ਿਫਟ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਸ਼ਰਮਸਾਰ ਕਰ ਦੇਣ ਵਾਲੀ ਘਟਨਾ, 3 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

PunjabKesari

ਡਾ. ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ ’ਚ ਆਇਆ ਹੈ ਕਿ ਹਸਪਤਾਲ ’ਚ ਕੁਝ ਦਰਜਾ ਚਾਰ ਕਰਮਚਾਰੀ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਕਰਦੇ। ਇਸ ਲਈ ਫ਼ੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਨੂੰ ਦੂਜੇ ਵਾਰਡ ’ਚ ਬਦਲ ਦਿੱਤਾ ਜਾਵੇਗਾ, ਤਾਂਕਿ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਹਸਪਤਾਲ ’ਚ ਰੰਗ-ਰੋਗਨ ਕਰਨ ਦਾ ਕੰਮ ਸ਼ੁਰੂ ਦਿੱਤਾ ਗਿਆ ਹੈ। ਡਾ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਦੇ ਲਈ ਉਹ ਵਚਨਬੱਧ ਹੈ। ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਨੂੰ ਪਹਿਲਾਂ ਤੋਂ ਹੀ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਮਰੀਜ਼ਾਂ ਨਾਲ ਉਹ ਠੀਕ ਢੰਗ ਨਾਲ ਪੇਸ਼ ਆਉਣ।

PunjabKesari
ਜ਼ਿਕਰਯੋਗ ਹੈ ਕਿ ਡਾ. ਸਿੱਧੂ ਨੇ ਹਸਪਤਾਲ ’ਚ ਬਤੌਰ ਮੈਡੀਕਲ ਸੁਪਰਿੰਟੈਂਡੈਂਟ ਚਾਰਜ ਸੰਭਾਲਣ ਤੋਂ ਬਾਅਦ ਹੀ ਹਸਪਤਾਲ ’ਚ ਹਰ ਥਾਂ ਲਾਈਟਾਂ ਲੁਆਉਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੇ ਕੂਲਰ ਠੀਕ ਕਰਵਾਏ ਅਤੇ ਚੰਡੀਗੜ੍ਹ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹਸਪਤਾਲ ’ਚ ਨਵੇਂ ਬੈੱਡ, ਨਵੀਆਂ ਮਸ਼ੀਨਾਂ ਆਦਿ ਵੀ ਲੁਆ ਦਿੱਤੀਆਂ ਹਨ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਈ ਫੋਨ ਕਾਲ ਦੇ ਝਾਂਸੇ 'ਚ ਫਸਿਆ ਫ਼ੌਜ ਦਾ ਅਧਿਕਾਰੀ, ਅਸਲੀਅਤ ਪਤਾ ਲੱਗਣ 'ਤੇ ਉੱਡੇ ਹੋਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News