ਹੁਣ ਜੋਸ਼ੀ ਦੀ ਸਿੱਧੂ 'ਤੇ 'ਸਰਜੀਕਲ ਸਟ੍ਰਾਈਕ'

Wednesday, Feb 27, 2019 - 11:22 AM (IST)

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਦੇਸ਼ ਦੇ ਗੱਦਾਰਾਂ ਨੂੰ ਹੁਣ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਅੱਤਵਾਦ ਦਾ ਦੇਸ਼ ਕਿਹੜਾ ਹੈ। ਇਹ ਕਹਿਣਾ ਹੈ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ, ਜੋ ਪਾਕਿਸਤਾਨ 'ਤੇ ਭਾਰਤ ਦੀ ਸਰਜੀਕਲ ਸਟ੍ਰਾਈਕ ਮਗਰੋਂ ਆਪਣੇ ਹਮਾਇਤੀਆਂ ਨਾਲ ਜਸ਼ਨ ਮਨਾ ਰਹੇ ਹਨ। ਜਾਣਕਾਰੀ ਮੁਤਾਬਕ ਵਾਰ ਮੈਮੋਰੀਅਲ 'ਚ ਪਹੁੰਚੇ ਅਨਿਲ ਜੋਸ਼ੀ ਨੇ ਵਰਕਰਾਂ ਦਾ ਮੂੰਹ ਮਿੱਠਾ ਕਰਵਾਇਆ ਤੇ ਸਰਜੀਕਲ ਸਟ੍ਰਾਈਕ ਦੇ ਫੈਸਲੇ ਲਈ ਜਿਥੇ ਮੋਦੀ ਸਰਕਾਰ ਦਾ ਸ਼ਲਾਘਾ ਕੀਤੀ। ਉਥੇ ਹੀ ਪਾਕਿਸਤਾਨ ਪ੍ਰਤੀ ਨਰਮੀ ਵਿਖਾਉਣ ਵਾਲੇ ਨਵਜੋਤ ਸਿੱਧੂ ਨੂੰ ਵੀ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਗੱਦਾਰਾਂ ਨੂੰ ਤੇ ਦੇਸ਼ 'ਚ ਰਹਿ ਕੇ ਦੇਸ਼ ਦੇ ਖਿਲਾਫ ਸੋਚਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਨਵਜੋਤ ਸਿੰਘ ਸਿੱਧੂ ਨਹੀਂ ਪਤਾ ਕਿ ਅੱਤਵਾਦ ਕਿਸ ਦੇਸ਼ 'ਚ ਆਉਂਦਾ ਹੈ ਤਾਂ ਉਹ ਵੀ ਪਾਕਿਸਤਾਨ ਚੱਲੇ ਜਾਣ। 

ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੱਧੂ ਨੇ ਪਾਕਿਸਤਾਨ ਪ੍ਰਤੀ ਨਰਮੀ ਰੱਖਦੇ ਹੋਏ ਬਿਆਨ ਦਿੱਤਾ ਸੀ , ਜਿਸਨੂੰ ਲੈ ਕੇ ਵਿਰੋਧੀਆਂ ਨੇ ਸਿੱਧੂ ਖਿਲਾਫ ਝੰਡਾ ਚੁੱਕ ਲਿਆ ਸੀ।


author

Baljeet Kaur

Content Editor

Related News