ਸਪਲੀਮੈਂਟਰੀ ਪ੍ਰੀਖਿਆ ਦੇ ਰੋਲ ਨੰਬਰ ਪੰਜਾਬ ਬੋਰਡ ਦੀ ਵੈੱਬਸਾਈਟ ''ਤੇ ਅਪਲੋਡ
Thursday, Jul 18, 2019 - 09:48 AM (IST)

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈ ਜਾ ਰਹੀ ਸਪਲੀਮੈਂਟਰੀ ਪ੍ਰੀਖਿਆ 24 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਲਈ ਸਬੰਧਿਤ ਵਿਦਿਆਰਥੀਆਂ ਦੇ ਰੋਲ ਨੰਬਰ ਬੋਰਡ ਦੀ ਵੈੱਬਸਾਈਟ 'ਤੇ ਅਪਲੋਡ ਕੀਤੇ ਜਾ ਚੁੱਕੇ ਹਨ। ਇਹ ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਹੀ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਰੋਲ ਨੰਬਰ ਸਲਿੱਪ 'ਚ ਜੇਕਰ ਕੋਈ ਗਲਤੀ ਮਿਲਦੀ ਹੈ ਤਾਂ ਉਹ ਸਬੰਧਿਤ ਦਸਤਾਵੇਜ਼ ਅਤੇ ਫੀਸ ਆਦਿ ਸਬੂਤ ਮੁੱਖ ਦਫਤਰ 'ਚ ਜਮ੍ਹਾਂ ਕਰਵਾ ਕੇ ਵੀ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ। ਰੇਗੂਲਰ ਵਿਦਿਆਰਥੀਆਂ ਲਈ ਦਾਖਲਾ ਸ਼ਡਿਊਲ ਦੀ ਤਰੀਕ 31 ਜੁਲਾਈ ਤੱਕ ਵਧਾਈ ਗਈ ਹੈ।